ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ ਡਿਸਟਿ੍ਕਟ ਕੰਜ਼ਿਊਮਰ ਕਮਿਸ਼ਨ ਨੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਸਨੈਪਡੀਲ 'ਤੇ 6 ਹਜ਼ਾਰ ਰੁਪਏ ਹਰਜਾਨਾ ਲਾਇਆ ਹੈ। ਕੰਪਨੀ ਖ਼ਪਤਕਾਰ ਨੂੰ ਨਕਲੀ ਉਤਪਾਦ ਭੇਜ ਦਿੱਤਾ ਸੀ ਜਦਕਿ ਉਨ੍ਹਾਂ ਨੇ ਮੰਗਵਾਇਆ ਕੁਝ ਹੋਰ ਸੀ। ਕਮਿਸ਼ਨ ਨੇ ਮਨੀਮਾਜਰਾ ਦੇ ਰਾਜੀਵ ਕੁਮਾਰ ਦੀ ਸ਼ਿਕਾਇਤ 'ਤੇ ਸਨੈਪਡੀਲ ਖ਼ਿਲਾਫ਼ ਇਹ ਫ਼ੈਸਲਾ ਸੁਣਾਇਆ ਹੈ। ਰਾਜੀਵ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੇ 26 ਜੂਨ 2019 ਨੂੰ ਸਨੈਪਡੀਲ ਦੀ ਵੈੱਬਸਾਈਟ ਤੋਂ ਐੱਸਜੇਕੈਮਐੱਸਜੇ-4000 ਐਕਸ਼ਨ ਕੈਮਰਾ ਆਰਡਰ ਕੀਤਾ ਸੀ। ਕੈਮਰੇ ਦੀ ਕੀਮਤ 2499 ਰੁਪਏ ਸੀ। 29 ਜੂਨ 2019 ਨੂੰ ਕੰਪਨੀ ਨੇ ਕੈਮਰਾ ਉਨ੍ਹਾਂ ਦੇ ਪਤੇ 'ਤੇ ਭੇਜ ਦਿੱਤਾ ਪਰ ਜਦ ਉਨ੍ਹਾਂ ਨੇ ਬਾਕਸ ਖੋਲਿ੍ਹਆ ਤਾਂ ਪਤਾ ਲੱਗਿਆ ਕਿ ਜੋ ਕੈਮਰਾ ਉਨ੍ਹਾਂ ਨੇ ਆਰਡਰ ਕੀਤਾ ਸੀ, ਉਹ ਸੀ ਹੀ ਨਹੀਂ। ਉਸ ਦੀ ਥਾਂ ਕੋਈ ਹੋਰ ਕੈਮਰਾ ਭੇਜ ਦਿੱਤਾ ਗਿਆ ਸੀ ਜੋ ਕਿ ਚਾਈਨੀਜ਼ ਸੀ। ਰਾਜੀਵ ਨੇ ਸਨੈਪਡੀਲ ਦੇ ਕਸਟਮਰ ਕੇਅਰ 'ਤੇ ਕਾਲ ਕੀਤੀ ਤੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਰਾਜੀਵ ਨੇ ਕੰਪਨੀ ਤੋਂ ਉਤਪਾਦ ਨੂੰ ਰਿਟਰਨ ਅਤੇ ਰਿਫੰਡ ਕਰਨ ਲਈ ਕਿਹਾ। ਉਨ੍ਹਾਂ ਇਸ ਬਾਰੇ ਵਿੱਚ ਕੰਪਨੀ ਨੂੰ ਈ-ਮੇਲ ਵੀ ਲਿਖੀ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਕਸਟਮਰ ਕੇਅਰ ਤੋਂ ਕਾਲ ਆਈ ਅਤੇ ਸਨੈਪਡੀਲ ਦੇ ਰੀਪ੍ਰਰੇਜ਼ੈਟਿਵ ਨੇ ਕਿਹਾ ਕਿ ਉਹ ਉਤਪਾਦ ਨੂੰ ਰਿਟਰਨ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਨੂੰ ਰਿਫੰਡ ਕਰ ਸਕਦੇ ਹਨ ਕਿਉਂਕਿ ਕੈਮਰਾ ਜਿਸ ਕੰਪਨੀ ਦਾ ਹੈ ਉਨ੍ਹਾਂ ਦੀ ਰਿਟਰਨ ਦੀ ਕੋਈ ਪਾਲਸੀ ਨਹੀਂ ਹੈ। ਇਸ ਕਾਰਨ ਰਾਜੀਵ ਨੇ ਸਨੈਪਡੀਲ ਖ਼ਿਲਾਫ਼ ਕੰਜ਼ਿਊਮਰ ਕਮਿਸ਼ਨ ਨੇ ਸ਼ਿਕਾਇਤ ਦਿੱਤੀ।