ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਨੇ ਅੱਜ 16 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਿਸ ਤੋਂ ਬਾਅਦ ਪੰਜਾਬ ’ਚ ਕੋਰੋਨਾ ਨਾਲ 5814 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 24 ਘੰਟਿਆਂ ’ਚ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ, ਸ਼ਹੀਦ ਭਗਤ ਸਿੰਘ ਨਗਰ ਨੇ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਅੰਕੜਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ। ਸ਼ੁੱਕਰਵਾਰ ਨੂੰ ਵੀ ਇੱਥੋਂ 89 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇੱਥੇ ਇਕੱਤਰ ਮਾਮਲਿਆਂ ਦੀ ਗਿਣਤੀ 728 ਹੋ ਗਈ ਹੈ।

ਉੱਧਰ, ਪਟਿਆਲਾ ’ਚ ਛੇ ਮਰੀਜ਼ ਵੈਂਟੀਲੇਟਰ ’ਤੇ ਹਨ। ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਗਿਣਤੀ ਸ਼ਹੀਦ ਭਗਤ ਸਿੰਘ ਨਗਰ ’ਚ ਹੈ, ਜੋ ਕਿ 728 ਹੈ। ਇਸ ਤੋਂ ਇਲਾਵਾ 24 ਘੰਟਿਆਂ ’ਚ ਆਈਆਂ ਰਿਪੋਰਟਾਂ ਅਨੁਸਾਰ ਹੁਸ਼ਿਆਰਪੁਰ ’ਚ 80, ਲੁਧਿਆਣਾ ’ਚ 75, ਜਲੰਧਰ ’ਚ 66, ਮੋਹਾਲੀ ’ਚ 56, ਪਟਿਆਲਾ ਅਤੇ ਅੰਮ੍ਰਿਤਸਰ ’ਚ 48-48 ਕੇਸ ਸਾਹਮਣੇ ਆਏ ਹਨ। ਸ਼ਹੀਦ ਭਗਤ ਸਿੰਘ ਨਗਰ ਤੋਂ ਬਾਅਦ ਸਭ ਤੋਂ ਜ਼ਿਆਦਾ ਐਕਟਿਵ ਕੇਸ ਮੋਹਾਲੀ ’ਚ ਹਨ ਜੋ ਕਿ 533 ਹਨ। ਜਦੋਂਕਿ ਲੁਧਿਆਣਾ ’ਚ 531, ਜਲੰਧਰ ’ਚ 457, ਅੰਮ੍ਰਿਤਸਰ ’ਚ 417 ਮਾਮਲੇ ਹਨ। ਇਸੇ ਤਰ੍ਹਾਂ ਪਟਿਆਲਾ ’ਚ 343 ਅਤੇ ਹੁਸ਼ਿਆਰਪੁਰ ’ਚ 317 ਸਰਗਰਮ ਮਾਮਲੇ ਹਨ।

Posted By: Jagjit Singh