ਸੁਰਜੀਤ ਸਿੰਘ ਕੋਹਾੜ, ਲਾਲੜੂ : ਹੰਡੇਸਰਾ ਪੁਲਿਸ ਨੇ ਨਾਕਾਬੰਦੀ ਦੌਰਾਨ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ 6 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਥਾਣਾ ਹੰਡੇਸਰਾ ਦੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖ਼ਬਰ ਦੀ ਇਤਲਾਹ 'ਤੇ ਹੰਡਸੇਰਾ ਪੁਲਿਸ ਨੇ ਜੌਲਾ ਰੋਡ 'ਤੇ ਨਾਕਾਬੰਦੀ ਕੀਤੀ ਤਾਂ ਜੌਲਾ ਵੱਲੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 6 ਨੌਜਵਾਨ ਹੰਡੇਸਰਾ ਵੱਲ ਨੂੰ ਆ ਰਹੇ ਸਨ, ਜਦੋਂ ਉਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਮੋਟਰਸਾਇਕਲਾਂ ਦੇ ਕਾਗਜ਼ਾਤ ਦੀ ਜਾਂਚ ਕੀਤੀ ਤਾਂ ਕਥਿਤ ਤੌਰ 'ਤੇ ਦੋਵੇਂ ਮੋਟਰਸਾਈਕਲ ਚੋਰੀ ਦੇ ਨਿਕਲੇ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਹੰਡੇਸਰਾ ਪੁਲਿਸ ਨੇ ਰੀਤਿਕ ਵਾਸੀ ਪ੍ਰਰੇਮ ਨਗਰ ਲਾਲੜੂ, ਰਾਹੁਲ ਵਾਸੀ ਲਾਲੜੂ, ਰਾਜੇਸ਼ ਕੁਮਾਰ ਜ਼ਿਲ੍ਹਾ ਮਦਵਾਲੀ ਬਿਹਾਰ ਹਾਲ ਵਾਸੀ ਸੈਣੀ ਵਿਹਾਰ ਲਾਲੜੂ, ਰਾਜੇਸ਼ ਨੇੜੇ ਰੇਲਵੇ ਸਟੇਸ਼ਨ ਲਾਲੜੂ ਮੰਡੀ, ਕਰਨ ਵਾਸੀ ਲਾਲੜੂ ਮੰਡੀ ਅਤੇ ਯਾਸ਼ੀਨ ਵਾਸੀ ਨੇੜੇ ਪੈਟਰੋਲ ਪੰਪ ਲਾਲੜੂ ਮੰਡੀ ਵਜੋ ਹੋਈ ਦੱਸੀ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰਨ ਉਪਰੰਤ ਅਦਾਲਤ 'ਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।