ਜੇਐੱਨਐੱਨ, ਚੰਡੀਗੜ੍ਹ : ਗਾਇਕ ਦਲੇਰ ਮਹਿੰਦੀ ਦਾ ਗਾਣਾ 'ਬੋਲੋ ਤਾ ਰਾ ਰਾ ਰਾ'... ਦੀ ਧੁਨ 'ਤੇ ਪਬਲਿਕ ਨੂੰ ਟ੍ਰੈਫਿਕ ਨਿਯਮ ਸਿਖਾਉਣ ਵਾਲੀ ਚੰਡੀਗੜ੍ਹ ਪੁਲਿਸ ਦੀ ਪਹਿਲ 'ਤੇ ਖੁਸ਼ੀ ਜਾਹਿਰ ਕੀਤੀ ਹੈ। ਖੁਦ ਬੋਲ ਲਿਖਣ ਤੋਂ ਬਾਅਦ ਸੜਕ 'ਤੇ ਡਿਊਟੀ ਦੌਰਾਨ ਗਾਣਾ ਗਾ ਕੇ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਵਾਲੇ ਐਸਿਸਟੈਂਟ ਸਬ ਇੰਸਪੈਕਟਰ ਭੂਪਿੰਦਰ ਸਿੰਘ ਨੇ ਨਵਾਂ ਗਾਣਾ ਗਾਇਆ ਹੈ। ਭੂਪਿੰਦਰ ਸਿੰਘ ਦਾ ਗਾਣਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਟਵੀਟ ਕਰ ਦਲੇਰ ਮਹਿੰਦੀ ਨੇ ਲਿਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਦੇ ਗਾਣੇ ਦੀ ਧੁਨ 'ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰ ਰਹੀ ਹੈ।

ਏਐੱਸਆਈ ਨੇ ਗਾਇਆ 'ਨੋ ਪਾਰਕਿੰਗ-ਨੋ ਪਾਰਕਿੰਗ-ਨੋ ਪਾਰਕਿੰਗ' ਗਾਣਾ

ਚੰਡੀਗੜ੍ਹ ਪੁਲਿਸ 'ਚ ਆਉਣ ਤੋਂ ਬਾਅਦ ਭੂਪਿੰਦਰ ਸਿੰਘ ਨੇ ਅਨੋਖੇ ਤਰੀਕੇ ਤੋਂ ਗਾਣਾ ਗਾ ਕੇ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਕਾਫੀ ਲੰਬੇ ਸਮੇਂ ਤੋਂ ਪਬਲਿਕ ਨੂੰ ਜਾਗਰੂਕ ਕਰਨ 'ਚ 20 ਗਾਣੇ ਗਾ ਚੁੱਕੇ ਹਨ। ਤਿੰਨ ਦਿਨੀਂ ਸੀਜੀਆਈ ਫੇਅਰ 'ਚ ਟ੍ਰੈਫਿਕ ਪੁਲਿਸ ਨੇ ਨਵੇਂ ਮੋਟਰ ਵ੍ਹੀਕਲ ਐਕਟ ਦੀ ਜਾਣਕਾਰੀ ਦੇਣ ਲਈ ਹੈਲਪ ਡੈਸਕ ਲਾਇਆ ਸੀ। ਉਸ 'ਚ ਤਿੰਨ ਦਿਨ ਤਕ ਜਾਗਰੂਕ ਕਰਨ ਲਈ ਏਐੱਸਆਈ ਨੇ ਦਲੇਰ ਮਹਿੰਦੀ ਦੇ ਗਾਣੇ 'ਬੋਲੋ ਤਾ ਰਾ ਰਾ ਰਾ' ਗਾਣੇ ਦਾ ਨਵਾਂ ਵਰਜ਼ਨ 'ਨੋ ਪਾਰਕਿੰਗ-ਨੋ ਪਾਰਕਿੰਗ-ਨੋ ਪਾਰਕਿੰਗ' ਗਾਇਆ ਹੈ।

Posted By: Amita Verma