ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਰਾਜ 'ਚ ਲੋਕ ਸਭਾ ਹਲਕਾ ਸ੫ੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੫ੋ. ਪ੫ੇਮ ਸਿੰਘ ਚੰਦੁੂਮਾਜਰਾ ਦੇ ਅਣਥੱਕ ਯਤਨਾਂ ਸਦਕਾ ਚੰਡੀਗੜ੍ਹ ਏਅਰਪੋਰਟ ਤੋਂ ਨਾਂਦੇੜ ਸਾਹਿਬ ਲਈ ਹਵਾਈ ਉਡਾਣ ਅੱਜ ਸ਼ੁਰੂ ਹੋਣ 'ਤੇ ਸਮੁੱਚੇ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਹੈ। ਲੋਕਾਂ ਵਿਚ ਪ੫ਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੫ੋ. ਚੰਦੂਮਾਜਰਾ ਪ੫ਤੀ ਕਾਫ਼ੀ ਜ਼ਿਆਦਾ ਲੋਕਪਿ੫ਯਤਾ ਵਧੀ ਹੈ। ਸ਼੫ੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੫ਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਇਹ ਵਿਚਾਰ ਇੱਥੇ ਸ਼ੁਰੂ ਹੋਈ ਫਲਾਈਟ ਰਾਹੀਂ ਨਾਂਦੇੜ ਸਾਹਿਬ ਲਈ ਰਵਾਨਾ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੫ਗਟ ਕੀਤੇ।

ਜਥੇਦਾਰ ਕੁੰਭੜਾ ਜਿਹੜੇ ਕਿ ਨਾਂਦੇੜ ਸਾਹਿਬ ਲਈ ਸ਼ੁਰੂ ਹੋਈ ਪਹਿਲੀ ਉਡਾਣ ਵਿਚ ਪ੫ੋ. ਚੰਦੂਮਾਜਰਾ ਦੇ ਨਾਲ ਵੀ ਗਏ ਸਨ, ਨੇ ਦੱਸਿਆ ਕਿ ਇਸ ਉਡਾਣ ਨਾਲ ਢਾਈ ਕੁ ਘੰਟੇ ਵਿਚ ਨਾਂਦੇੜ ਸਾਹਿਬ ਪਹੰੁਚਿਆ ਜਾ ਸਕੇਗਾ ਜਦਕਿ ਇਸ ਤੋਂ ਪਹਿਲਾਂ ਸੜਕੀ ਆਵਾਜਾਈ ਰਾਹੀਂ ਇਹ ਸਫ਼ਰ ਕਰੀਬ ਦੋ ਦਿਨ 'ਚ ਤੈਅ ਹੁੰਦਾ ਸੀ। ਸੜਕੀ ਸਫ਼ਰ ਨਾਲ ਲੋਕਾਂ ਦਾ ਕਾਫ਼ੀ ਜ਼ਿਆਦਾ ਸਮਾਂ ਖਰਾਬ ਹੰੁਦਾ ਸੀ ਅਤੇ ਖੱਜਲ ਖੁਆਰੀ ਵੀ ਕਾਫ਼ੀ ਹੰੁਦੀ ਸੀ। ਸ੫ੀ ਹਜ਼ੂਰ ਸਾਹਿਬ ਜਾਣ ਵਾਲੇ ਬਹੁਤ ਸਾਰੇ ਲੋਕੀਂ ਸਮੇਂ ਦੀ ਘਾਟ ਕਾਰਨ ਹੀ ਜਾਣ ਤੋਂ ਰਹਿ ਜਾਂਦੇ ਸਨ। ਹੁਣ ਪ੫ੋ. ਚੰਦੂਮਾਜਰਾ ਦੇ ਯਤਨਾਂ ਸਦਕਾ ਇਹ ਉਡਾਣ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਪ੫ੋ. ਚੰਦੂਮਾਜਰਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।