ਜੇਐੱਨਐੱਨ, ਕਰਤਾਰਪੁਰ ਸਾਹਿਬ : ਭਾਰਤ ਤੇ ਪਾਕਿ ਦਰਮਿਆਨ ਕਰਤਾਰਪੁਰ ਕੋਰੀਡੋਰ ਕੀ ਖੁੱਲ੍ਹਿਆ, ਦਿੱਲਾਂ 'ਚ ਬਣੀਆਂ ਦੂਰੀਆਂ ਵੀ ਖ਼ਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬਾਰਡਰ 'ਤੇ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਆਯੋਜਿਤ ਜਨਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦਿਆਂ ਨਜ਼ਰ ਆਏ, ਪਰ ਤਿੰਨ ਘੰਟੇ ਬਾਅਦ ਜਦੋਂ ਕੋਰੀਡੋਰ ਦੇ ਜ਼ਰੀਏ ਪਾਕਿ 'ਚ ਕਦਮ ਰੱਖਿਆ ਤਾਂ ਇਮਰਾਨ ਖ਼ਾਨ ਉਨ੍ਹਾਂ ਨੂੰ ਲੈਣ ਲਈ ਆਏ। ਉਨ੍ਹਾਂ ਨੇ ਬੱਸ ਦੀ ਯਾਤਰਾ ਕੀਤੀ। ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵੀ ਬੱਸ 'ਚ ਸਨ। ਉਨ੍ਹਾਂ ਨੂੰ ਵੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਵਾਇਆ ਗਿਆ। ਸਿੱਧੂ ਨੇ ਕਿਹਾ, 'ਏਹ ਨੇ ਸਾਡੇ ਸੰਨੀ ਭਾਅਜੀ। ਇਮਰਾਨ ਨੇ ਕਿਹਾ, ਗੁਡ ਟੂ ਸੀ ਯੂ।'

ਥੋੜ੍ਹੀ ਜਿਹੀ ਦੂਰੀ 'ਤੇ ਇੰਨਾ ਵੱਡਾ ਫਾਸਲਾ

ਬੱਸ 'ਚ ਕੈਪਟਨ ਨੂੰ ਪਾਕਿਸਤਾਨ ਪੰਜਾਬ ਦੇ ਸੀਐੱਮ ਉਸਮਾਨ ਬਜਦਰ ਨਾਲ ਮਿਲਵਾਇਆ ਗਿਆ। ਇਸ 'ਚ ਕਹਿੰਦੇ ਸੁਣ ਰਿਹਾ ਹੈ ਕਿ ਇੰਨੀ ਥੋੜ੍ਹੀ ਜਿਹੀ ਦੂਰੀ ਤੇ ਇੰਨਾ ਵੱਡਾ ਫਾਸਲਾ। ਇਸ 'ਤੇ ਪਾਕਿ ਪੀਐੱਮ ਇਮਰਾਨ ਖ਼ਾਨ ਬੋਲੇ- 'ਕੂਨੈਕਸ਼ਨ ਚੰਗੇ ਹੁੰਦੇ ਤਾਂ ਦੋਵੇਂ ਸੀਐੱਮ ਮਿਲ ਲੈਂਦੇ।'

ਸਿੱਧੂ ਨੇ ਇਮਰਾਨ ਨੂੰ ਕਿਹਾ- 'ਤੁਸੀਂ ਪੰਜਾਬ ਆਓ, ਲੋਕ ਫੁੱਲਾਂ ਦੀ ਵਰਖਾ ਕਰਨਗੇ'

ਬੱਸ 'ਚ ਨਵਜੋਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਕਿਹਾ, 'ਤੁਸੀਂ ਪੰਜਾਬ ਆਓ ਤਾਂ ਸਹੀ, ਲੋਕ ਫੁੱਲਾਂ ਦੀਆਂ ਵਰਖਾ ਕਰਨਗੇ ਤੁਹਾਡੇ 'ਤੇ।' ਕੈਪਟਨ ਤੇ ਸਿੱਧੂ ਵਿਚਕਾਰ ਇੰਨੀ ਦਿਨਾਂ ਵੱਧ ਰਹੀ ਦੂਰੀ ਵੀ ਕਿਸੇ ਤੋਂ ਲੁੱਕੀ ਨਹੀਂ ਹੈ। ਜਦੋਂ ਸਿੱਧੂ ਇਮਰਾਨ ਨਾਲ ਗੱਲ ਕਰਦੇ ਤਾਂ ਕੈਪਟਨ ਇੱਧਰ-ਉੱਧਰ ਦੇਖਣ ਲੱਗਦੇ ਤੇ ਜਦੋਂ ਕੈਪਨ ਇਮਰਾਨ ਨਾਲ ਗੱਲ ਕਰਦੇ ਤਾਂ ਸਿੱਧੂ ਜ਼ਿਆਦਾ ਧਿਆਨ ਨਹੀਂ ਦਿੰਦੇ।

Posted By: Amita Verma