ਡੀਸੀ ਵੱਲੋਂ ਸ਼ੂਟਿੰਗ ਰੇਂਜ ਫੇਜ਼-6 ਮੁਹਾਲੀ ਦਾ ਦੌਰਾ, ਕੰਮਾਂ ਦਾ ਲਿਆ ਜਾਇਜ਼ਾ

ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਸ਼ੂਟਿੰਗ ਰੇਂਜ ਫੇਜ਼-6 ਮੁਹਾਲੀ ਦਾ ਦੌਰਾ ਕੀਤਾ ਗਿਆ ਅਤੇ ਇਸ ਸ਼ੂਟਿੰਗ ਰੇਂਜ ਦੇ ਬੁਨਿਆਦੀ ਢਾਂਚੇ ਨੂੰ ਅਪਗੇ੍ਡ ਕਰਨ ਲਈ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ੂਟਿੰਗ ਰੇਂਜ ਮੁਹਾਲੀ ਨੂੰ ਕੇਂਦਰੀ ਸਪੈਸ਼ਲ ਸਕੀਮ ਅਸਿਸਟੈਂਸ ਟੂ ਸਟੇਟ ਫਾਰ ਕੈਪੀਟਲ ਇੰਨਵੈਸਟਮੈਂਟ ਅਧੀਨ 7.54 ਕਰੋੜ ਰੁਪਏ ਦੀ ਲਾਗਤ ਨਾਲ ਅਪਗੇ੍ਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਰੇਂਜ਼ ਨੂੰ ਨੈਸ਼ਨਲ ਪੱਧਰ ਦੇ ਸ਼ੂਟਿੰਗ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਰੇਂਜ਼ ਮੁਹਾਲੀ ਦੇ ਬੁਨਿਆਂਦੀ ਢਾਂਚੇ ਦਾ ਸੁਧਾਰ ਚਾਲੂ ਵਿੱਤੀ ਸਾਲ 2022-23 'ਚ ਕਰਨ ਦਾ ਟੀਚਾ ਮਿਥਿਆ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਸ਼ੂਟਿੰਗ ਰੇਜ਼ 'ਚ 40 ਇਲੈਕਟ੍ਰਾਨਿਕ ਟਾਰਗੇਟ 10 ਮੀਟਰ ਰੇਂਜ, 40 ਮੈਨੂਅਲ ਟਾਰਗੇਟ 10 ਮੀਟਰ ਰੇਂਜ, 18 ਟਾਰਗੇਟ 50 ਮੀਟਰ ਰੇਂਜ 'ਚ ਅਤੇ 20 ਟਾਰਗੇਟ 25 ਮੀਟਰ ਰੇਂਜ 'ਚ ਲਗਾਉਣ ਦੀ ਤਜਵੀਜ ਹੈ ।

ਇਸ ਮੌਕੇ ਆਪ ਆਗੂ ਪ੍ਰਭਜੋਤ ਕੌਰ, ਕਾਰਜਕਾਰੀ ਇੰਜੀਨੀਅਰ ਖੇਡ ਵਿਭਾਗ ਸਰਕਲ ਚੰਡੀਗੜ, ਸੰਜੇ ਮਹਾਜਨ, ਐੱਸਈ, ਪੀਡਬਲਿਊਡੀ ਸਰਕਲ ਚੰਡੀਗੜ੍ਹ ਰਮਤੇਸ ਸਿੰਘ ਬੈਂਸ, ਐਕਸੀਅਨ ਪੀਡਬਲਿਊਡੀ ਐੱਸਐੱਸ ਭੁੱਲਰ, ਜੁਆਇੰਟ ਡਇਰੈਕਟਰ ਐਗਰੀਕਲਚਰ ਰਾਜ ਕੁਮਾਰ, ਚੀਫ ਐਗਰੀਕਲਚਰ ਅਫ਼ਸਰ ਮੁਹਾਲੀ ਗੁਰਚਰਨ ਸਿੰਘ, ਐੱਸਡੀਈ. ਪੀਡਬਲਿਊਡੀ ਸ਼ਿਵਪ੍ਰਰੀਤ ਸਿੰਘ, ਜੇਈ ਪਵਨ ਕੁਮਾਰ, ਸੁਪਰੀਤ ਸਿੰਘ ਵੀ ਹਾਜ਼ਰ ਸਨ।