ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਏਐੱਸਆਈ ਜਨਕ ਰਾਜ ਅਤੇ ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਆਟੋ ਡਰਾਈਵਰਾਂ ਅਤੇ ਜੇਸੀਬੀ ਦੇ ਡਰਾਈਵਰਾਂ ਨਾਲ ਨੇੜੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸੋਹਾਣਾ ਵਿਖੇ ਸੈਮੀਨਾਰ ਕੀਤਾ ਗਿਆ। ਜਿਸ 'ਚ ਆਟੋ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਟ੍ਰੈਿਫ਼ਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।

ਜਾਣਕਾਰੀ ਦਿੰਦੇ ਹੋਏ ਏਐੱਸਆਈ ਜਨਕ ਰਾਜ ਨੇ ਦੱਸਿਆ ਕਿ ਬੱਸ ਸਟੈਂਡ ਸੋਹਾਣਾ ਵਿਖੇ ਆਟੋ ਡਰਾਇਵਰਾਂ ਨੂੰ ਗ਼ਲਤ ਪਾਸੇ ਖੜੇ ਆਟੋਆਂ ਨੂੰ ਸਾਇਡ 'ਤੇ ਖੜਾ ਕੇ ਸਵਾਰੀ ਚੁੱਕਣ ਅਤੇ ਸੜਕ ਵਿਚਾਲੇ ਆਟੋ ਖੜੇ ਨਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਲੰਘਣ 'ਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ੍ਹ ਨੂੰ ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਓਵਰ ਲੋਡ ਸਵਾਰੀ ਨਾ ਬਿਠਾਉਣ ਬਾਰੇ, ਫਸਟ ਏਡ ਬਾਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ, ਡਰਾਈਵ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦੀ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਵੀ ਵਿਸਥਾਪੂਰਵਕ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਬੁਲਟ ਮੋਟਰਸਾਇਕਲ 'ਤੇ ਪਟਾਕੇ ਨਾ ਮਾਰਨ ਅਤੇ ਆਪਣੇ ਵਾਹਨਾਂ ਦੇ ਸਾਰੇ ਕਾਗ਼ਜ਼ ਪੂਰੇ ਰੱਖਣ ਦੀ ਵੀ ਅਪੀਲ ਕੀਤੀ ਗਈ।