ਕੁਲਦੀਪ ਸ਼ੁਕਲਾ, ਚੰਡੀਗਡ਼੍ਹ : ਅੱਜ ਦੇ ਡਿਜੀਟਲ ਯੁੱਗ ’ਚ ਜੇਕਰ ਤੁਸੀਂ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਅਕਾਊਂਟ ਬਣਾ ਕੇ ਸਰਗਰਮ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਸਾਈਬਰ ਹੈਕਰ ਸਕਰੀਨ ਸ਼ਾਟ ਬਲੈਕਮੇਲਿੰਗ ’ਚ ਤੇਜ਼ੀ ਨਾਲ ਸਰਗਰਮ ਹੋ ਚੁੱਕੇ ਹਨ। ਇਸ ਝਾਂਸੇ ’ਚ ਫਸਾ ਕੇ ਸਾਈਬਰ ਠੱਗ ਗਿਰੋਹ ਦੇ ਮੁੰਡੇ-ਕੁਡ਼ੀਆਂ ਲੋਕਾਂ ਨੂੰ ਬਲੈਕਮੇਲ ਕਰਕੇ ਮੋਟੀ ਰਕਮ ਵਸੂਲ ਰਹੇ ਹਨ। ਸਕਰੀਨ ਸ਼ਾਟ ਬਲੈਕਮੇਲਿੰਗ ਦੇ ਤਰੀਕੇ ਤੋਂ ਮੁਲਜ਼ਮ ਪੈਸੇ ਠੱਗਣ ਦੇ ਨਾਲ-ਨਾਲ ਇੰਟਰਨੈੱਟ ’ਤੇ ਤੁਹਾਡੇ ਇਤਰਾਜ਼ਯੋਗ ਸਕਰੀਨ ਸ਼ਾਰਟ ਵੀ ਸ਼ੇਅਰ ਕਰਕੇ ਛਵੀ ਖਰਾਬ ਕਰਨ ਦੀ ਧਮਕੀ ਦਿੰਦੇ ਹਨ। ਇਹ ਸਕਰੀਨ ਸ਼ਾਰਟਸ ਯੂਜਰ ਵਲੋਂ ਨਹੀਂ, ਬਲਕਿ ਉਸਦੇ ਨਾਮ ਅਤੇ ਅਕਾਊਂਟ ’ਚੋਂ ਹੈਕਰ ਨੇ ਹੀ ਵਰਤੇ ਹੁੰਦੇ ਹਨ।

---------

ਇਸ ਤਰ੍ਹਾਂ ਸਕਰੀਨ ਸ਼ਾਰਟ ਫ੍ਰਾਡ

ਸਾਈਬਰ ਅਪਰਾਧੀ ਤੁਹਾਡੇ ਅਸਲੀ ਅਕਾਊਂਟ ਨੂੰ ਦੇਖ ਕੇ ਲਿਖਣ-ਬੋਲਣ ਦੀ ਭਾਸ਼ਾ, ਵਿਵਹਾਰ ਦੀ ਸਟੱਡੀ ਕਰਕੇ ਤਹਾਡੀ ਫੋਟੋ ਲਗਾ ਕੇ ਤੁਹਾਡੇ ਨਾਮ ਦੀ ਨਵੀਂ ਆਈਡੀ ਬਣਾ ਲੈਂਦੇ ਹਨ ਅਤੇ ਫਿਰ ਤੁਹਾਡੇ ਨਾਮ ਦੀ ਆਈਡੀ ਨਾਲ ਆਪਣੀ ਦੂਸਰੀ ਫੇਕ ਆਈਡੀ ਤੋਂ ਚੈਟ ਕਰਦੇ ਹਨ। ਔਰਤ ਨਾਲ ਪੁਰਸ਼ ਦੀ ਫੇਕ ਆਈਡੀ ਤੋਂ ਅਤੇ ਪੁਰਸ਼ ਨਾਲ ਔਰਤ ਦੀ ਆਈਡੀ ਤੋਂ। ਇਸ ਤਰ੍ਹਾਂ ਕਈ ਦਿਨ ਚੈਟ ਕਰਨ ਤੋਂ ਬਾਅਦ ਸਕਰੀਨ ਸ਼ਾਰਟ ਅਤੇ ਬਲੈਕਮੇਲਿੰਗ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।

-------

ਇਸ ਤਰ੍ਹਾਂ ਕਰਦੇ ਹਨ ਹੈਕਰ ਪੈਸੇ ਦੀ ਮੰਗ

ਹੈਕਰ ਇਤਰਾਜ਼ਯੋਗ ਚੈਟ ਦਾ ਸਕਰੀਨ ਸ਼ਾਰਟ ਲੈ ਕੇ ਯੂਜ਼ਰ ਦੇ ਅਸਲੀ ਅਕਾਊਂਟ ਦੇ ਮੈਸੇਂਜਰ ’ਚ ਭੇਜ ਕੇ ਸੰਪਰਕ ਕਰਨ ਦੇ ਨਿਰਦੇਸ਼ ਦਿੰਦੇ ਹਨ। ਯੂਜ਼ਰ ਵਲੋਂ ਮੈਸੇਂਜਰ ’ਤੇ ਕਾਲ ਕਰਨ ਤੋਂ ਬਾਅਦ ਹੈਕਰ ਸਿੱਧਾ ਆਪਣੇ ਅਕਾਊਂਟ ਨੰਬਰ ’ਚ ਪੈਸੇ ਭੇਜਣ ਲਈ ਲਈ ਕਹਿੰਦਾ ਹੈ। ਜੇਕਰ ਯੂਜ਼ਰ ਅਜਿਹਾ ਨਹੀਂ ਕਰਦਾ ਤਾਂ ਸਕਰੀਨ ਸ਼ਾਰਟ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਵਾਇਰਲ ਕਰਕੇ ਛਵੀ ਖਰਾਬ ਕਰਨ ਦੀ ਧਮਕੀ ਦਿੰਦਾ ਹੈ।

-------

ਬਚਾਅ ਦੇ ਤਰੀਕੇ

ਸੋਸ਼ਲ ਮੀਡੀਆ ਅਕਾਊਂਟ ਦੇ ਪ੍ਰੋਫਾਈਲ ਹਮੇਸ਼ਾ ਲਾਕ ਕਰਕੇ ਰੱਖੋ ਅਤੇ ਫੇਸਬੁੱਕ ਪ੍ਰੋਫਾਈਲ ’ਤੇ ਸੈਟਿੰਗ ਕਰਕੇ ਰੱਖੋ। ਅਣਜਾਣ ਨੰਬਰ ਤੋਂ ਆਉਣ ਵਾਲੀ ਕਾਲ ਜਾਂ ਵੀਡੀਓ ਕਾਲ ਰਿਸੀਵ ਨਾ ਕਰੋ। ਸੋਸ਼ਲ ਮੀਡੀਆ ’ਤੇ ਆਈ ਅਣਪਛਾਤੀ ਫ੍ਰੈਂਡ ਰਿਕੁਐਸਟ ਸਵੀਕਾਰ ਨਾ ਕਰੋ। ਆਪਣਾ ਪਤਾ, ਮੋਬਾਈਲ ਨੰਬਰ ਸਮੇਤ ਬੈਂਕ ਡਿਟੇਲ ਵੀ ਸਾਂਝੀ ਨਾ ਕਰੋ। ਠੱਗੀ ਹੋਣ ’ਤੇ ਤੁਰੰਤ ਟੋਲ ਫ੍ਰੀ ਨੰਬਰ 112 ’ਤੇ ਕਾਲ ਕਰੋ।

----

ਕੋਟਸ

ਕਿਸੇ ਵੀ ਤਰ੍ਹਾਂ ਦੀ ਇਤਰਾਜ਼ਯੋਗ, ਬਲੈਕਮੇਲਿੰਗ ਵਾਲੀ ਸਕਰੀਨ ਸ਼ਾਰਟ ’ਤੇ ਘਬਰਾਓ ਨਾ, ਸਗੋਂ ਪੁਲਿਸ ਕੋਲ ਸ਼ਿਕਾਇਤ ਕਰੋ। ਤੁਹਾਡੀ ਆਵਾਜ਼ ਰਿਕਾਰਡ ਕਰਕੇ ਸਾਈਬਰ ਅਪਰਾਧੀ ਇਸਨੂੰ ਤਿਰਰਾਜ਼ਯੋਗ ਸਕਰੀਨ ਸ਼ਾਰਟ ਜ਼ਰੀਏ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਠੱਗ ਸਕਦੇ ਹਨ। ਅਜਿਹੀ ਸਥਿਤੀ ’ਚ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਡੀਓ ਜਾਂ ਵੀਡੀਓ ਕਾਲ ’ਤੇ ਗੱਲਬਾਤ ਕਰਨ ਤੋਂ ਪ੍ਰਹੇਜ਼ ਕਰੋ।

-ਕੇਤਨ ਬਾਂਸਲ, ਐੱਸਪੀ ਸਾਈਬਰ ਚੰਡੀਗਡ਼੍ਹ

Posted By: Seema Anand