ਡੇਰਾਬੱਸੀ : ਲੰਘੀ ਰਾਤ ਡੇਰਾਬੱਸੀ ਬਰਵਾਲਾ ਮਾਰਗ 'ਤੇ ਪੈਂਦੇ ਪਿੰਡ ਕੁੜਾਵਾਲਾਂ ਵਿਖੇ ਕਬਾੜ ਦੇ ਇਕ ਗੁਦਾਮ ਵਿਚ ਲੱਗੀ ਅੱਗ ਨਾਲ ਕਬਾੜ ਸਮੇਤ ਸਕਰੈਪ ਨਾਲ ਭਰਿਆ ਇੱਕ ਕੈਂਟਰ ਟਰੱਕ ਵੀ ਸੜ ਕੇ ਸੁਆਹ ਹੋ ਗਿਆ ¢ ਘਟਨਾ ਦੀ ਸੂਚਨਾ ਮਿਲਣ ਡੇਰਾਬੱਸੀ ਤੋਂ ਫਾਇਰ ਬਿ੫ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕਰੀਬ ਦੋ ਘੰਟੇ ਮਗਰੋਂ ਅੱਗ 'ਤੇ ਕਾਬੂ ਪਾਇਆ¢ਹਲਾਂਕਿ ਅੱਗ ਲੱਗਦ ਨਾਲ ਜਾਨਟੀ ਨੁਕਸਾਨ ਦਾ ਤਾਂ ਬਚਾਅ ਹੋ ਗਿਆ ਪਰ ਲੱਖਾਂ ਦੇ ਸਾਮਾਨ ਸੜਨ ਦੀ ਸੂਚਨਾ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਦਾਮ ਦੇ ਮਾਲਕ ਸਾਨੀ ਪੁੱਤਰ ਰਾਜਪਾਲ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਕੁੜਾਵਾਲਾਂ ਵਿਖੇ ਮੰਨਤ ਸਟੀਲ ਦੇ ਨਾਮ ਨਾਲ ਉਨ੍ਹਾਂ ਦਾ ਸਕਰੈਪ ਦਾ ਗੁਦਾਮ ਹੈ¢ ਬੀਤੀ ਰਾਤ ਕਰੀਬ 8:30 ਵਜੇ ਡੇਰਾਬੱਸੀ ਕੈਂਟਰ ਯੂਨੀਅਨ ਦੀ ਗੱਡੀ 'ਚ ਸਕਰੈਪ ਦਾ ਸਾਮਾਨ ਭਰ ਕੇ ਆਇਆ ਸੀ ਜੋ ਆਸਪਾਸ ਦੀ ਇੰਡਸਟਰੀ ਤੋਂ ਇਕੱਠਾ ਕੀਤਾ ਗਿਆ ਸੀ ¢ਕਰੀਬ 1 ਘੰਟੇ ਬਾਅਦ 9:30 ਵਜੇ ਗੱਡੀ ਗੱਡੀ ਵਿੱਚ ਅੱਗ ਲੱਗ ਗਈ, ਥੋੜ੍ਹੀ ਦੇਰ ਬਾਅਦ ਭੜਕੀ ਅੱਗ ਨੇ ਪੂਰੇ ਗੁਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ¢ ਅੱਗ ਲੱਗਣ ਨਾਲ ਫ਼ੈਲੇ ਧੂੰਏ ਨਾਲ ਅਸਮਾਨ ਵਿਚ ਬੱਦਲ ਛਾ ਗਏ ਅਤੇ ਲੋਕਾਂ ਨੇ ਗੰਦੀ ਬਦਬੂ ਮਾਰਨ ਦੀ ਸ਼ਿਕਾਇਤ ਕੀਤੀ।

ਗੁਦਾਮ ਨਾਲ ਲੱਗਦੀ ਫੈਕਟਰੀ ਵਿਰਗੋ ਪਲਾਈਵੁਡ ਵਿਚ ਕੰਮ ਕਰਦੇ ਕਰਮਚਾਰੀਆਂ ਨੇ ਗੁਦਾਮ ਦੇ ਮਾਲਿਕ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਜਿਸ ਤੋਂ ਮਗਰੋ ਡੇਰਾਬੱਸੀ ਫਾਇਰ ਬਿ੫ਗੇਡ ਦਫ਼ਤਰ ਤੋਂ ਰਾਤ 10:00 ਵਜੇ ਦੇ ਕਰੀਬ ਫਾਇਰ ਬਿ੫ਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚੀਆਂ¢ ਫਾਇਰ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੁਦਾਮ ਵਿੱਚ ਪਏ ਕਬਾੜ ਨੂੰ ਇੱਕ ਪਾਸੇ ਕਰਣ ਲਈ ਜੇਸੀਬੀ ਦੀ ਜ਼ਰੂਰਤ ਸੀ ਜੋ ਰਾਤ ਨੂੰ ਉਪਲੱਬਧ ਨਹੀਂ ਹੋ ਸਕੀ ¢ ਇਸ ਤੋਂ ਬਾਅਦ ਫਾਇਰ ਬਿ੫ਗੇਡ ਦੀਆਂ ਗੱਡੀਆਂ ਵਾਪਿਸ ਪਰਤ ਗਈਆਂ ਅਤੇ ਸਵੇਰੇ 8.00 ਵਜੇ ਜੇਸੀਬੀ ਮਸ਼ੀਨ ਦੇ ਪੁੱਜਣ ਦੇ ਨਾਲ ਫਾਇਰ ਬਿ੫ਗੇਡ ਦੀ ਦੋ ਗੱਡੀਆਂ ਦੁਅਰਾ ਮੌਕੇ ਤੇ ਪਹੁੰਚੀਆਂ ਅਤੇ ਦੁਪਹਿਰ 1:00 ਵਜੇ ਤੱਕ ਸੁਲਘਦੀ ਰਹੀ ਅੱਗ ਉੱਤੇ ਕਾਬੂ ਪਾਇਆ¢ਮਾਲਿਕ ਸਾਨੀ ਨੇ ਦੱਸਿਆ ਕਿ ਗੁਦਾਮ ਵਿਚ ਪਲਾਸਟਿਕ ਦੇ ਡਿੱਬੇ, ਗੱਤੇ ਆਦਿ ਦਾ ਸਕਰੈਪ ਪਿਆ ਹੋਇਆ ਸੀ¢ਅੱਗ ਵਿੱਚ ਉਸਦਾ ਕਰੀਬ ਦਸ ਲੱਖ ਰੁਪਏ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ ¢

ਗੁਦਾਮ ਵਿਚ ਸੁਰੱਖਿਆ ਲਈ ਨਾ ਆਦਮੀ ਨਾ ਪ੫ਬੰਧ ਹੋਵੇਗੀ ਜਾਂਚ

ਇਸ ਮਾਮਲੇ ਸਬੰਧੀ ਫ਼ਾਇਰ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ। ਇੰਨਾ ਵੱਡਾ ਗੁਦਾਮ ਖੁੱਲ੍ਹੇ ਵਿਚ ਬਣਾਇਆ ਹੋਇਆ ਹੈ ਜਿਸ ਦੀ ਨਿਗਰਾਨੀ ਲਈ ਕੋਈ ਵੀ ਵਿਅਕਤੀ ਮੌਕੇ 'ਤੇ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕਾਂ ਸਮੇਤ ਗੁਦਾਮ ਮਾਲਕ ਨੂੰ ਸੱਦਿਆ ਗਿਆ ਹੈ ਜੇਕਰ ਜਾਂਚ ਵਿਚ ਕੁਤਾਹੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।