* ਅਧਿਆਪਕਾਂ ਦੇ ਸੁਲੇਖ ਮੁਕਾਬਲੇ ਵੀ ਹੋਣਗੇ

* ਪੰਜਾਬ ਦੇ ਸਮੂਹ ਪ੍ਰਰਾਇਮਰੀ ਸਕੂਲਾਂ 'ਚ ਜਮਾਤਵਾਰ ਹੋਣਗੇ

* ਕਈ ਮੁਕਾਬਲੇ ਅਤੇ ਲੱਖਾਂ ਵਿਦਿਆਰਥੀ ਲੈਣਗੇ ਹਿੱਸਾ

ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰਰੀਸ਼ਦ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਸਰਕਾਰੀ ਪ੍ਰਰਾਇਮਰੀ ਸਕੂਲਾਂ 'ਚ ਪ੍ਰਰੀ-ਪ੍ਰਰਾਇਮਰੀ ਅਤੇ ਪ੍ਰਰਾਇਮਰੀ ਜਮਾਤਾਂ ਦੇ ਸਕੂਲ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ 14 ਨਵੰਬਰ ਨੂੰ ਹੋਣਗੇ।

ਇਹਨਾਂ ਮੁਕਾਬਲਿਆਂ ਸਬੰਧੀ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਕਿਹਾ ਕਿ ਜਿੱਥੇ ਵਿੱਦਿਅਕ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਦੀ ਪਹਿਚਾਨ ਕਰਵਾਉਣਗੇ ਉੱਥੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ਼ ਵਿਚ ਵੀ ਵਾਧਾ ਕਰਨਗੇ। ਉਹਨਾਂ ਅਧਿਆਪਕਾਂ ਨੂੰ ਕਿਹਾ ਕਿ ਮੁਕਾਬਲਿਆਂ ਲਈ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਹਿੱਸਾ ਦਿਵਾਇਆ ਜਾਵੇ।

ਇਸ ਸਬੰਧੀ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰਰੀਸ਼ਦ ਪੰਜਾਬ ਨੇ ਕਿਹਾ ਹੈ ਕਿ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਨੂੰ ਪੱਤਰ ਰਾਹੀਂ ਸਾਰੀਆਂ ਹਦਾਇਤਾਂ ਭੇਜ ਕੇ ਪਹਿਲਾਂ ਹੀ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਸਕੂਲਾਂ 'ਚ ਅਧਿਆਪਕ ਵਿਦਿਆਰਥੀਆਂ ਦੀ ਬਹੁਤ ਹੀ ਲਗਨ ਨਾਲ ਤਿਆਰੀ ਕਰਵਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਲ ਬਲਾਕ ਪ੍ਰਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਪੂਰਨ ਯੋਜਨਾਬੰਦੀ ਨਾਲ ਸਕੂਲ ਪੱਧਰੀ ਬਾਲ ਮੇਲਿਆਂ ਦਾ ਆਯੋਜਨ ਕਰਨਗੇ।

ਇਸ ਸਬੰਧੀ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਡਾ. ਦਵਿੰਦਰ ਸਿੰਘ ਬੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹਨਾਂ ਮੁਕਾਬਲਿਆਂ 'ਚ ਪੰਜਾਬ ਦੇ ਸਰਕਾਰੀ ਪ੍ਰਰਾਇਮਰੀ ਸਕੂਲਾਂ ਵਿਚ ਪੜ੍ਹਦੇ ਸਮੂਹ ਵਿਦਿਆਰਥੀ ਅਤੇ ਅਧਿਆਪਕ ਭਾਗ ਲੈਣਗੇ। ਇਸ ਵਿਚ ਪ੍ਰਰੀ-ਪ੍ਰਰਾਇਮਰੀ ਜਮਾਤਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਵਰਗੀਕਰਨ ਬਣਾਉਣ, ਕ੍ਮ ਵਿਚ ਲਗਾਉਣ, ਪਜ਼ਲ ਹੱਲ ਕਰਨ, ਕਵਿਤਾਵਾਂ ਦੇ ਮੁਕਾਬਲੇ ਹੋਣਗੇ ਅਤੇ ਪ੍ਰਰੀ-ਪ੍ਰਰਾਇਮਰੀ ਜਮਾਤਾਂ ਵਿਚ ਪੜ੍ਹਦੇ ਬੱਚੇ ਆਪਣੇ ਹੁਨਰ ਦਾ ਮੁਜ਼ਾਹਰਾ ਕਰਨਗੇ। ਇਸੇ ਤਰ੍ਹਾਂ ਪ੍ਰਰਾਇਮਰੀ ਜਮਾਤਾਂ ਪਹਿਲੀ ਤੋਂ ਪੰਜਵੀਂ ਤਕ ਦੇ ਵਿਦਿਆਰਥੀ ਪੰਜਾਬੀ ਦੇ ਸੁੰਦਰ ਲਿਖਤ (ਕਲਮ ਨਾਲ), ਸੁੰਦਰ ਲਿਖਤ (ਜ਼ੈੱਲ ਪੈੱਨ ਨਾਲ), ਭਾਸ਼ਣ ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ-ਲਿਖਤ ਮੁਕਾਬਲੇ ਹੋਣਗੇ. ਅੰਗਰੇਜ਼ੀ ਭਾਸ਼ਾ ਦੇ ਭਾਸ਼ਣ ਮੁਕਾਬਲੇ, ਸੁੰਦਰ ਲਿਖਾਈ (ਕਰਸਿਵ) ਮੁਕਾਬਲੇ, ਸੁੰਦਰ ਲਿਖਾਈ (ਕੈਲੀਗ੍ਰਾਫੀ) ਮੁਕਾਬਲੇ, ਪੜ੍ਹਣ ਮੁਕਾਬਲੇ, ਬੋਲ ਲਿਖਤ ਮੁਕਾਬਲੇ ਹੋਣਗੇ। ਗਣਿਤ ਵਿਸ਼ੇ ਦੇ ਪਹਾੜਿਆਂ ਦੇ ਮੁਕਾਬਲੇ ਅਤੇ ਚਿੱਤਰਕਲਾ ਦੇ ਮੁਕਾਬਲੇ ਹੋਣਗੇ। ਇਹ ਸਾਰੇ ਮੁਕਾਬਲੇ ਜਮਾਤਵਾਰ ਕਰਵਾਏ ਜਾਣਗੇ। ਇਸਤੋਂ ਇਲਾਵਾ ਆਮ ਗਿਆਨ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਡਾ. ਬੋਹਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਅਧਿਆਪਕਾਂ ਦੇ ਵੀ ਸੁੰਦਰ ਲਿਖਤ ਮੁਕਾਬਲੇ ਕਰਵਾਏ ਜਾ ਰਹੇ ਹਨ। ਅਧਿਆਪਕਾਂ ਦੇ ਪੰਜਾਬੀ ਸੁੰਦਰ ਲਿਖਤ ਮੁਕਾਬਲੇ ਜ਼ੈੱਲ ਪੈੱਨ ਨਾਲ ਹੋਣਗੇ। ਅੰਗਰੇਜ਼ੀ ਵਿਚ ਸੁੰਦਰ ਲਿਖਤ ਕਰਸਿਵ ਤੇ ਕੈਲੀਗ੍ਰਾਫੀ ਦੇ ਵੱਖ-ਵੱਖ ਮੁਕਾਬਲੇ ਹੋਣਗੇ।