ਸਟੇਟ ਬਿਊਰੋ, ਚੰਡੀਗੜ੍ਹ : ਸੰਯੁਕਤ ਸਮਾਜ ਮੋਰਚੇ ਨੇ ਸ਼ਨਿਚਰਵਾਰ ਨੂੰ ਆਪਣੇ 35 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਲੱਖਾ ਸਿਧਾਣਾ ਦਾ ਨਾਂ ਵੀ ਸ਼ਾਮਲ ਹੈ।

ਮੋਰਚੇ ਨੇ ਬਾਘਾਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ, ਕਪੂਰਥਲਾ ਤੋਂ ਕੁਲਵੰਤ ਸਿੰਘ ਜੋਸਨ, ਫਤਹਿਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੋਆ ਤੋਂ ਯੁੱਧਵੀਰ ਸਿੰਘ, ਦੀਨਾਨਗਰ ਤੋਂ ਕੁਲਵੰਤ ਸਿੰਘ, ਗਿੱਲ ਤੋਂ ਰਾਜੀਵ ਕੁਮਾਰ ਲਵਲੀ, ਦਸੂਹਾ ਤੋਂ ਰਾਮ ਲਾਲ ਸੰਧੂ, ਆਦਮਪੁਰ ਤੋਂ ਪੁਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਟਾ, ਫਰੀਦਕੋਟ ਤੋਂ ਰਵਿੰਦਰ ਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਤੋਂ ਰੇਸ਼ਮ ਸਿੰਘ, ਖੇਮਕਰਨ ਤੋਂ ਸੁਰਜੀਤ ਸਿੰਘ ਭੁੱਚੋ, ਮਲੇਰਕੋਟਲੇ ਤੋਂ ਐਡਵੋਕੇਟ ਜੁਲਿਫਕਾਰ ਅਲੀ, ਬੱਸੀ ਪਠਾਨਾ ਤੋਂ ਡਾ. ਅਮਨਦੀਪ ਕੌਰ, ਅਮਲੋਹ ਤੋਂ ਦਰਸ਼ਨ ਸਿੰਘ ਬੱਬੀ, ਜਲੰਧਰ ਉੱਤਰੀ ਤੋਂ ਦੇਸਰਾਜ ਜੱਸਲ, ਜਲੰਧਰ ਕੈਂਟ ਤੋਂ ਜਸਵਿੰਦਰ ਸਿੰਘ ਸੰਘਾ, ਮੌੜ ਤੋਂ ਲਖਵਿੰਦਰ ਸਿੰਘ ਲੱਖਾ ਸਿਧਾਣਾ, ਜੰਡਿਆਲਾ ਗੁਰੂ ਤੋਂ ਗੁਰਨਾਮ ਸਿੰਘ, ਸ੍ਰੀ ਹਰਗੋਬਿੰਦਪੁਰ ਤੋਂ ਡਾ. ਕਮਲਜੀਤ ਸਿੰਘ ਕੇਜੇ, ਅਮਰਗੜ੍ਹ ਤੋਂ ਸਤਵੀਰ ਸਿੰਘ, ਖਰੜ ਤੋਂ ਪਰਮਦੀਪ ਸਿੰਘ ਬੈਧਵਾਨ, ਸ਼ਤੁਰਾਣਾ ਤੋਂ ਅਮਰਜੀਤ ਸਿੰਘ ਘੱਗਾ, ਗੁਰੂ ਹਰਸਹਾਏ ਤੋਂ ਮੇਜਰ ਸਿੰਘ ਰੰਧਾਵਾ, ਰਾਏਕੋਟ ਤੋਂ ਜਗਤਾਰ ਸਿੰਘ, ਆਨੰਦਪੁਰ ਸਾਹਿਬ ਤੋਂ ਸ਼ਮਸ਼ੇਰ ਸਿੰਘ ਸ਼ੇਰਾ, ਸਾਹਨੇਵਾਲ ਤੋਂ ਕਰਨਲ ਮਾਲਵਿੰਦਰ ਸਿੰਘ, ਲੁਧਿਆਣਾ ਨਾਰਥ ਤੋਂ ਐਡਵੋਕੇਟ ਵਰਿੰਦਰ ਖਾਰਾ, ਲੁਧਿਆਣਾ ਸੈਂਟਰਲ ਤੋਂ ਸ਼ਿਵਮ ਅਰੋੜਾ, ਲੁਧਿਆਣਾ ਸਾਊਥ ਤੋਂ ਅਨਿਲ ਕੁਮਾਰ, ਰਾਮਪੁਰ ਫੂਲ ਤੋਂ ਜਸਕਰਨ ਬੁੱਟਰ, ਭੁੱਚੋ ਮੰਡੀ ਤੋਂ ਬਲਦੇਵ ਸਿੰਘ ਅਕਲੀਆ, ਖੰਨਾ ਤੋਂ ਸੁਖਵੰਤ ਸਿੰਘ ਟਿੱਲੂ ਨੂੰ ਟਿਕਟ ਦਿੱਤੀ ਗਈ ਹੈ।

Posted By: Jagjit Singh