ਜ. ਸ., ਚੰਡੀਗੜ੍ਹ : ਸੜਕ ਸੁਰੱਖਿਆ ਅਭਿਆਨ ਦੇ ਤਹਿਤ ਸੜਕਾਂ ਦੀਆਂ ਖਾਮੀਆਂ ਨੂੰ ਤਾਂ ਉਜਾਗਰ ਕੀਤਾ ਹੀ ਗਿਆ, ਨਾਲ ਹੀ ਤਕਨੀਕੀ ਪਹਿਲੂਆਂ ਨੂੰ ਵੀ ਪ੍ਰਸ਼ਾਸਨ ਤਕ ਪਹੁੰਚਾਇਆ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਪਬਲਿਕ ਟ੍ਾਂਸਪੋਰਟ ਨੂੰ ਲੈ ਕੇ ਵੀ ਤਰ੍ਹਾਂ ਦੇ ਸਵਾਲ ਉਠਾਏ। ਪਬਲਿਕ ਟ੍ਾਂਸਪੋਰਟ ਨੂੰ ੁਬਿਹਤਰ ਬਣਾਉਣ ਦੇ ਲਈ ਕੀ ਹੋ ਰਿਹਾ ਹੈ। ਬੱਸਾਂ ਦਾ ਸਫਰ ਕਿਵੇਂ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਇਆ ਜਾ ਰਿਹਾ ਹੈ, ਇਸ 'ਤੇ ਜਾਗਰਣ ਗਰੁੱਪ ਨੇ ਅਭਿਆਨ ਦੇ ਤਹਿਤ ਉੱਠੇ ਸਵਾਲਾਂ ਨੂੰ ਸਿੱਧਾ ਟ੍ਾਂਸਪੋਰਟ ਸਕੱਤਰ ਨਿਤਿਨ ਕੁਮਾਰ ਯਾਦਵ ਦੇ ਸਾਹਮਣੇ ਰੱਖਿਆ। ਪੜ੍ਹੋ ਪਬਲਿਕ ਟ੍ਾਂਸਪੋਰਟ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਟ੍ਾਂਸਪੋਰਟ ਸਕੱਤਰ ਨਿਤਿਨ ਯਾਦਵ ਤੋਂ ਜਾਗਰਣ ਗਰੁੱਪ ਦੇ ਸੀਨੀਅਰ ਪੱਤਰਕਾਰ ਬਲਵਾਨ ਕਰਿਵਾਲ ਦੀ ਵਿਸ਼ੇਸ਼ ਗੱਲਬਾਤ।

ਪਬਲਿਕ ਟ੍ਾਂਸਪੋਰਟ ਨੂੰ ਬਿਹਤਰ ਬਣਾ ਕੇ ਬੱਸ ਦਾ ਇੰਤਜ਼ਾਰ ਕਿਵੇਂ ਘਟਾਇਆ ਜਾਵੇਗਾ?

ਸਟੈਪਸ ਦੀ ਰਿਪੋਰਟ ਨੂੰ ਦੇਖਦੇ ਹੋਏ ਬੱਸਾਂ ਦੀ ਗਿਣਤੀ ਫੇਜ਼ ਵਾਈਜ਼ ਵਧਾਈ ਜਾ ਰਹੀ ਹੈ। ਇਸ ਰਿਪੋਰਟ 'ਚ ਜ਼ਮੀਨੀ ਪੱਧਰ ਨੂੰ ਦੇਖਦੇ ਹੋਏ ਜ਼ਰੂਰੀ ਸੋਧਾਂ ਵੀ ਕੀਤੀਆਂ ਜਾ ਰਹੀਆਂ ਹਨ। 2030 ਤਕ ਸ਼ਹਿਰ ਨੂੰ ਕਿੰਨੀਆਂ ਬੱਸਾਂ ਚਾਹੀਦੀਆਂ ਹਨ, ਰਿਪੋਰਟ 'ਚ ਦੱਸਿਆ ਗਿਆ ਹੈ। ਹੁਣ ਇਸ ਰਿਪੋਰਟ ਨੂੰ ਫੇਜ਼ ਵਾਈਜ਼ ਲਾਗੂ ਕੀਤਾ ਜਾ ਰਿਹਾ ਹੈ। ਸਾਰੀਆਂ ਬੱਸਾਂ ਨੂੰ ਇਕੋ ਵਾਰ ਨਹੀਂ ਬਦਲਿਆ ਜਾ ਸਕਦਾ।

ਬੱਸਾਂ ਦਾ ਸਫਰ ਹੋਰ ਸੁੁਵਿਧਾਜਨਕ ਕਿਵੇਂ ਬਣੇਗਾ?

ਉਹ ਇਕ ਓਪਨ ਲੂਪ ਰੁਪਏ ਕਾਰਡ ਲਾਂਚ ਕਰਨ ਦੀ ਤਿਆਰੀ 'ਚ ਹਨ। ਇਹ ਕਾਰਡ ਸੀਟੀਯੂ ਦੀਆਂ ਬੱਸਾਂ 'ਚ ਟਿਕਟ ਲੈਣ ਤੋਂ ਲੈ ਕੇ ਸਭ ਤਰ੍ਹਾਂ ਦੀ ਕਾਰਡ ਸਵੈਪਿੰਗ ਨਾਲ ਪੇਮੈਂਟ ਕਰਨ ਦੇ ਕੰਮ ਵੀ ਆਏਗਾ। ਇਕ ਹੀ ਕਾਰਡ ਸਭ ਜਗ੍ਹਾ ਚੱਲੇਗਾ।

ਇੰਟੈਗ੍ਰੇਟਿਡ ਟਿਕਟਿੰਗ ਸਿਸਟਮ ਕੀ ਹੈ?

ਇੰਟੈਗ੍ਰੇਟਿਡ ਟਿਕਟਿੰਗ ਸਿਸਟਮ 'ਚ ਲੰਮੇ ਰੂਟ ਦੀ ਬੱਸ 'ਚ ਆ ਰਿਹਾ ਕੋਈ ਯਾਤਰੀ ਉਸੇ ਬੱਸ 'ਚ ਸਿਟੀ ਸਰਵਿਸ ਦੀ ਕਿਸੇ ਵੀ ਬੱਸ ਦੀ ਟਿਕਟ ਲੈ ਸਕੇਗਾ। ਜਿਵੇਂ ਜੇਕਰ ਪੰਜਾਬ-ਹਰਿਆਣਾ ਦੇ ਕਿਸੇ ਸਹਿਰ ਤੋਂ ਕੋਈ ਪੀਜੀਆਈ ਆ ਰਿਹਾ ਹੈ ਤਾਂ ਇੰਟੈਗ੍ਰੇਟਿਡ ਟਿਕਟ ਨਾਲ ਉਹ ਸੈਕਟਰ-17 ਸਿਟੀ ਸਰਵਿਸ ਦੀ ਬੱਸ ਲੈ ਲਵੇਗਾ। ਐਪ ਦੇ ਜ਼ਰੀਏ ਉਸਨੂੰ ਪੂਰੇ ਸਫਰ 'ਚ ਦੋਹਾਂ ਬੱਸਾਂ ਦਾ ਸਟੇਟਸ ਪਤਾ ਲਗਦਾ ਰਹੇਗਾ।

ਬੱਸ ਕਿਊ ਸ਼ੈਲਟਰ 'ਤੇ ਬੱਸਾਂ ਦੀ ਸਟੀਕ ਜਾਣਕਾਰੀ ਕਿਵੇਂ ਮਿਲੇਗੀ?

ਜੋ ਪਹਿਲਾਂ ਤੋਂ ਬਣੇ ਬੱਸ ਕਿਊ ਸ਼ੈਲਟਰ ਹਨ, ਉਨ੍ਹਾਂ 'ਚ ਡਿਜੀਟਲ ਡਿਸਪਲੇਅ ਸਕਰੀਨ ਲੱਗੀ ਹੈ। ਇਸ 'ਤੇ ਬੱਸਾਂ ਦੀ ਆਵਾਜਾਈ ਦਾ ਪਤਾ ਲਗਦਾ ਰਹਿੰਦਾ ਹੈ। ਨਵੇਂ ਬੱਸ ਕਿਊ ਸ਼ੈਲਟਰ ਵੀ ਫਾਈਨਲ ਸਟੇਜ 'ਤੇ ਹਨ। ਇਨ੍ਹਾਂ ਸਭ ਦੇ ਲਈ ਸਕਰੀਨਾਂ ਆਰਡਰ ਕਰ ਦਿੱਤੀਆਂ ਹਨ। ਇਸਤੋਂ ਬਾਅਦ ਪੂਰੇ ਸ਼ਹਿਰ ਦੇ ਸ਼ੈਲਟਰ ਐਡਵਾਂਸ ਹੋਣਗੇ। ਯਾਤਰੀਆਂ ਨੂੰ ਬੱਸ ਦੀ ਹਰੇਕ ਜਾਣਕਾਰੀ ਮਿਲਦੀ ਰਹੇਗੀ।

ਡੀਜ਼ਲ ਤੋਂ ਸੀਐੱਨਜੀ ਬੱਸਾਂ ਕਦੋਂ ਕਨਵਰਟ ਹੋ ਜਾਣਗੀਆਂ?

250 ਤੋਂ ਵੱਧ ਡੀਜ਼ਲ ਬੱਸਾਂ ਨੂੰ ਸੀਐੱਨਜੀ 'ਚ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਹੈ। ਫਰਮ ਫਾਈਨਲ ਹੋ ਚੁੱਕੀ ਹੈ। ਸੀਐੱਨਜੀ ਰੇਟਰੋ ਕਿੱਟ ਲਗਾਉਣ ਦੇ ਲਈ ਸੁਰੱਖਿਆ ਨੂੰ ਦੇਖਦੇ ਹੋਏ ਮਨਿਸਟਰੀ ਆਫ ਰੋਡ ਟ੍ਾਂਸਪੋਰਟ ਐਂਡ ਹਾਈਵੇ ਆਫ ਇੰਡੀਆ ਤੋਂ ਕੁਝ ਮਨਜ਼ੂਰੀ ਲੈਣੀ ਬਾਕੀ ਹੈ, ਉਹ ਪ੍ਰਕਿਰਿਆ ਚੱਲ ਰਹੀ ਹੈ।

ਇਲੈਕਟਿ੍ਕ ਬੱਸਾਂ ਦੇ ਲਈ ਫੇਮ-2 ਦੇ ਤਹਿਤ ਹੋਰ ਸਬਸਿਡੀ ਮਿਲੇਗੀ?

ਫੇਮ ਦੇ ਤਹਿਤ ਸਬਸਿਡੀ ਦਾ ਜੋ ਕੋਟਾ ਸੀ ਉਹ ਉਸਨੂੰ ਪੂਰਾ ਵਰਤ ਚੁੱਕੇ ਹਨ। ਉਸ ਨਾਲ 80 ਇਲੈਕਟਿ੍ਕ ਬੱਸਾਂ ਚੰਡੀਗੜ੍ਹ 'ਚ ਚੱਲ ਰਹੀਆਂ ਹਨ। ਹੁਣ ਅਗਲੇ ਸਾਲ ਜੇਕਰ ਕੋਈ ਸਕੀਮ ਆਉਂਦੀ ਹੈ ਤਾਂ ਦੇਖਿਆ ਜਾਵੇਗਾ। ਹੁਣ ਇਲੈਕਟਿ੍ਕ ਬੱਸਾਂ ਜੇਕਰ ਖਰੀਦੀਆਂ ਜਾਣਗੀਆਂ ਤਾਂ ਆਪਣੇ ਬਜਟ 'ਚੋਂ ਲਈਆਂ ਜਾਣਗੀਆਂ, ਉਸ ਲਈ ਸਬਸਿਡੀ ਨਹੀਂ ਮਿਲੇਗੀ।

ਐੱਚਵੀਏਸੀ ਬੱਸਾਂ ਹੋਰ ਕਿੰਨੀਆਂ ਖਰੀਦੀਆਂ ਜਾ ਰਹੀਆਂ ਹਨ?

ਪੰਜਾਬ ਅਤੇ ਹਰਿਆਣਾ ਅਲਟਰਾ ਲਗਜ਼ਰੀ ਬੱਸਾਂ ਜਾਂ ਆਰਡਨਰੀ ਬੱਸਾਂ ਚਲਾਉਂਦੇ ਹਨ। ਅਜਿਹੇ ਵੀ ਯਾਤਰੀ ਹਨ ਜੋ ਅਲਟਰਾ ਲਗਜ਼ਰੀ ਦਾ ਖਰਚਾ ਉਠਾ ਨਹੀਂ ਸਕਦੇ ਅਤੇ ਆਰਡਨਰੀ 'ਚ ਜਾਣਾ ਨਹੀਂ ਚਾਹੁੰਦੇ। ਇਸ ਅੰਤਰ ਨੂੰ ਭਰਨ ਦੇ ਲਈ ਹੀ ਚੰਡੀਗੜ੍ਹ ਟ੍ਾਂਸਪੋਰਟ ਅੰਡਰਟੇਕਿੰਗ ਐੱਚਸੀਏਸੀ ਬੱਸਾਂ ਚਲਾ ਰਿਹਾ ਹੈ, ਜਿਸਨੂੰ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਅਜਿਹੀਆਂ ਹੋਰ ਨਵੀਆਂ ਬੱਸਾਂ ਖਰੀਦਾਂਗੇ।