ਇਕਬਾਲ ਸਿੰਘ, ਡੇਰਾਬੱਸੀ : ਡਾਂਸ ਨੂੰ ਉਤਸ਼ਾਹਿਤ ਕਰਨ ਲਈ, ਸਥਾਨਕ ਐੱਫਜੈਡ ਜਿਮ ਐਂਡ ਸਪਾ ਸੈਂਟਰ ਡੇਰਾਬੱਸੀ ਵਿਖੇ ਸੋਲੋ ਅਤੇ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ। ਸਿੰਗਲ ਮੈਚਾਂ 'ਚ ਰੁਚਿਤਾ ਪਹਿਲੇ ਅਤੇ ਦਕਸਯਾਨੀ ਦੂਜੇ ਸਥਾਨ 'ਤੇ ਰਹੀ। ਗਰੁੱਪ ਡਾਂਸ 'ਚ ਹਰਿਆਣਵੀਂ ਕਲੱਬ ਨੇ ਪਹਿਲਾ ਜਦਕਿ ਬਾਰਮੰਡ ਗਰੁੱਪ ਦੂਜੇ ਸਥਾਨ 'ਤੇ ਰਿਹਾ। ਡਾਂਸ ਮੁਕਾਬਲਿਆਂ 'ਚ 5 ਸਾਲ ਤੋਂ 25 ਸਾਲ ਤਕ ਦੇ 60 ਦੇ ਕਰੀਬ ਮੁਕਾਬਲੇਬਾਜਾਂ ਨੇ ਹਿੱਸਾ ਲਿਆ। ਜਾਣਕਾਰੀ ਦਿੰਦਿਆਂ ਪ੍ਰਬੰਧਕ ਸੂਰਜ ਭਾਨ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਸਮੇਤ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਡਾਂਸ ਡਾਇਮੰਡ ਮਯੂਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ਮੈਚਾਂ ਦੀ ਜੱਜਮੈਂਟ ਕੀਤੀ। ਇਸ ਮੌਕੇ ਵਿਕਰਮ ਸਿੰਘ, ਪ੍ਰਦੀਪ ਸਿੰਘ ਅਤੇ ਦੀਪ ਮਲਿਕ ਵੀ ਹਾਜ਼ਰ ਸਨ।