ਤਰਨਪ੍ਰਰੀਤ ਸਿੰਘ, ਜ਼ੀਰਕਪੁਰ : ਅੱਜ ਜ਼ੀਰਕਪੁਰ ਦੀ ਸਮਾਜ ਸੇਵੀ ਸੰਸਥਾ ਦਾ ਰਾਇਲ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ (ਰਾਇਲ ਗਰੁੱਪ) ਨੇ ਥਾਣਾ ਮੁਖੀ ਜ਼ੀਰਕਪੁਰ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੱਲ ਕਰਦੇ ਹੋਏ ਰਾਇਲ ਗਰੁੱਪ ਦੇ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਜ਼ੀਰਕਪੁਰ ਥਾਣੇ 'ਚ ਤਕਰੀਬਨ ਕੁੱਝ ਸਾਲ ਬਾਅਦ ਨਵੇਂ ਥਾਣਾ ਮੁਖੀ ਆਉਂਦੇ ਹਨ। ਪਰ ਅਜਿਹੇ ਕੁਝ ਹੀ ਥਾਣਾ ਮੁਖੀ ਹੁੰਦੇ ਹਨ ਜੋ ਕਿ ਆਪਣੀ ਛਾਪ ਛੱਡ ਕੇ ਜਾਂਦੇ ਹਨ ਅਤੇ ਹਰੇਕ ਵਰਗ ਦੀ ਵਾਹਵਾਹੀ ਖੱਟਦੇ ਹਨ। ਅਜਿਹੇ ਹੀ ਥਾਣੇਦਾਰ ਇੰਸਪੈਕਟਰ ਓਂਕਾਰ ਸਿੰਘ ਬਰਾੜ ਹਨ। ਜਿਨ੍ਹਾਂ ਨੇ ਪਿਛਲੇ ਲਗਪਗ ਇਕ ਸਾਲ ਤੋਂ ਜ਼ੀਰਕਪੁਰ 'ਚ ਕਈ ਅਜਿਹੇ ਕਾਰਜ ਕੀਤੇ ਹਨ। ਜਿਨ੍ਹਾਂ ਨੂੰ ਦੇਖ ਕੇ ਉਨਾਂ੍ਹ ਦਾ ਸਤਿਕਾਰ ਅਤੇ ਮਾਣ ਕਰਨ ਦਾ ਮਨ ਬਣਾਇਆ ਗਿਆ। ਉਨਾਂ੍ਹ ਨੇ ਕਿਹਾ ਕਿ ਜ਼ੀਰਕਪੁਰ ਦੇ ਇਕ ਹਸਪਤਾਲ ਦੇ ਡਾਕਟਰ ਤੇ ਪਰਚਾ ਕਰਨਾ ਸਭ ਤੋਂ ਵੱਡੀ ਵਜ੍ਹਾ ਰਿਹਾ। ਕਿਉਂਕਿ ਇਹ ਆਪਣੇ ਜ਼ਿਲ੍ਹੇ 'ਚ ਇਕ ਤਰ੍ਹਾਂ ਦਾ ਪਹਿਲਾ ਮਾਮਲਾ ਸੀ ਕਿ ਕਿਸੇ ਹਸਪਤਾਲ ਤੇ ਕੋਰੋਨਾ ਦੇ ਦਿਨਾਂ 'ਚ ਜ਼ਿਆਦਾ ਪੈਸੇ ਲੈ ਕੇ ਇਲਾਜ ਕਰਨ ਦਾ ਪਰਚਾ ਕੀਤਾ ਗਿਆ। ਇਸ ਤੋਂ ਇਲਾਵਾ ਜ਼ੀਰਕਪੁਰ ਵਿਖੇ ਹੋਏ ਅਪਰਾਧਾਂ ਨੂੰ ਵੀ ਠੱਲ੍ਹ ਪਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਂਕਾਰ ਸਿੰਘ ਬਰਾੜ ਚਾਹੇ ਕਾਂਗਰਸ ਦੇ ਸਮੇਂ 'ਚ ਆਏ ਹਨ। ਅਕਾਲੀ ਦਲ ਵਾਲੇ ਵੀ ਉਨ੍ਹਾਂ ਦਾ ਓਨਾ ਹੀ ਮਾਣ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਥਾਣੇਦਾਰ ਓਂਕਾਰ ਸਿੰਘ ਬਰਾੜ ਇਕ ਉੱਘੀ ਸ਼ਖਸੀਅਤ ਦੇ ਮਾਲਕ ਹਨ ਅਤੇ ਬਿਨਾਂ ਭੇਦਭਾਵ ਤੋਂ ਫੈਸਲੇ ਕਰਨ ਦਾ ਦਮ ਰੱਖਦੇ ਹਨ। ਇਸ ਮੌਕੇ ਉਨ੍ਹਾਂ ਨਾਲ ਗੁਰਜੀਤ ਸਿੰਘ, ਰਮਨਦੀਪ ਸਿੰਘ ਪਿੰ੍ਸ ਦਿਆਲਪੁਰਾ, ਹਰਜਿੰਦਰ ਸਿੰਘ ਸ਼ੀਨੂ ਜ਼ੀਰਕਪੁਰ, ਵਿਨੋਦ ਕਸ਼ਿਅਪ ਅਤੇ ਵਿੱਕੀ ਭਬਾਤ ਹਾਜ਼ਰ ਸਨ।