ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਦੇਵੀਨਗਰ ਨੇੜੇ ਸੁਖਮਨੀ ਪੈਟਰੋਲ ਪੰਪ ਦੇ ਸਾਹਮਣੇ ਹੋ ਰਹੇ ਝਗੜਾ ਰੋਕਣ ਗਏ ਕਾਰ ਸਵਾਰਾਂ ਨੂੰ ਮਹਿੰਗਾ ਪੈ ਗਿਆ। ਕਾਰ ਸਵਾਰ ਦੇ ਕਾਰਤਿਕ ਸ਼ਰਮਾ ਪੁੱਤਰ ਮਨੋਜ ਕੁਮਾਰ ਵਾਸੀ ਹਰੀ ਨਗਰ ਅੰਬਾਲਾ ਕੈਂਟ ਦੀ ਪਿਛਲੀ ਜੇਬ 'ਚੋਂ 5-6 ਅਣਪਛਾਤੇ ਵਿਅਕਤੀ ਨੇ ਕੱਢ ਲਏ। ਕਾਰਤਿਕ ਮੁਤਾਬਕ ਇਹ ਝਗੜਾ ਹਲਦੀ ਰਾਮ ਦੇ ਵੇਟਰਾਂ ਨਾਲ ਹੋ ਰਿਹਾ ਸੀ। ਪੁਲਿਸ ਨੇ ਕਾਰਤਿਕ ਦੇ ਬਿਆਨਾਂ ਦੇ ਅਧਾਰ 'ਤੇ ਆਈਪੀਸੀ ਦੀ ਧਾਰਾ 379 ਬੀ, 341 ਅਤੇ 34 ਤਹਿਤ ਮਾਮਲਾ ਦਰਜ ਕਰ ਕੇ ਮਾਮਲੇ ਦੀ ਤਫ਼ਤੀਸ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਤਫ਼ਤੀਸੀ ਅਫ਼ਸਰ ਏਐੱਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਾਰਤਿਕ ਨੇ ਦੱਸਿਆ ਕਿ ਉਹ ਅਤੇ ਉਸਦਾ ਦੋਸਤ ਮਨਪ੍ਰਰੀਤ ਸਿੰਘ ਨਾਲ ਵਾਸੀ ਅੰਬਾਲਾ ਕੈਂਟ ਚੰਡੀਗੜ੍ਹ ਨੌਕਰੀ ਕਰਦੇ ਹਨ। ਵੀਰਵਾਰ ਸ਼ੱੁਕਰਵਾਰ ਦੀ ਦਰਮਿਆਨੀ ਰਾਤ ਨੂੰ ਉਹ ਡੇਰਾਬੱਸੀ ਸੁਖਮਨੀ ਪੈਟਰੋਲ ਪੰਪ ਸਵਾ 12 ਵਜੇ ਕਾਰ 'ਚ ਪੈਟਰੋਲ ਪਵਾਉਣ ਲਈ ਰੁਕੇ ਤਾਂ ਸਾਹਮਣੇ 5-6 ਅਣਪਛਾਤੇ ਵਿਅਕਤੀ ਹਲਦੀ ਰਾਮ ਦੇ ਵੇਟਰਾਂ ਨਾ ਮਾਰਕੁਟਾਈ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸਨੂੰ ਘੇਰ ਲਿਆ ਅਤੇ ਉਸਦੀ ਪਿਛਲੀ ਜੇਬ 'ਚੋਂ 35 ਹਜ਼ਾਰ ਰੁਪਏ ਕੱਢ ਲਏ। ਜਦੋਂ ਤਕ ਉਸਦਾ ਦੋਸਤ ਉਸ ਕੋਲ ਆਇਆ ਉਦੋਂ ਤਕ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ। ਪੁਲਿਸ ਨੇ ਕਾਰਤਿਕ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।