* ਵਿਦਿਆਰਥੀਆਂ ਨੰੂ ਕੋਹੜ ਦੇ ਰੋਗ ਤੇ ਹਾਰਟ ਅਟੈਕ ਬਾਰੇ ਕੀਤਾ ਜਾਗਰੂਕ

15ਸੀਐਚਡੀ911ਪੀ

ਸੜਕ ਸੁਰੱਖਿਆ ਹਫਤੇ ਮੌਕੇ ਕੁੜੀਆਂ ਨੂੰ ਹੈਲਮੇਟ ਵੰਡਦੇ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ।

ਇਕਬਾਲ ਸਿੰਘ, ਡੇਰਾਬੱਸੀ

ਬੀਏਡੂਅਰਨਾਟਏ ਥਿੰਕਰ ਸੰਸਥਾ ਵੱਲੋਂ ਪਿੰਡ ਜਵਾਹਰਪੁਰ ਦੇ ਸਰਕਾਰੀ ਸਕੂਲ ਵਿਚ 31ਵਾਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ। ਸੰਸਥਾਂ ਦੇ ਡਾਇਰੈਕਟਰ ਸਰਬਇੰਦਰ ਸਿੰਘ ਸੈਮ ਨੇ ਦੱਸਿਆ ਕਿ ਇਸ ਮੌਕੇ ਕੁੜੀਆਂ ਨੂੰ ਹੈਲਮੇਟ ਵੰਡੇ ਗਏ ਅਤੇ ਟ੍ਰੈਫਿਕ ਪੁਲਿਸ ਦੁਆਰਾ ਸਰੁੱਖਿਆਂ ਦੇ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਨਕ ਰਾਜ ਏਐੱਸਆਈ ਟ੍ਰੈਫਿਕ ਐਜ਼ੂਕੇਸ਼ਨ ਸੈੱਲ ਮੋਹਾਲੀ, ਸੋਭਾ ਸਿੰਘ ਟ੍ਰੈਿਫ਼ਕ ਇੰਚਰਾਜ਼ ਡੇਰਾਬੱਸੀ , ਸੁਰਿੰਦਰ ਸਿੰਘ ਏਐੱਸਆਈ, ਸੁਰਿੰਦਰ ਸਿੰਘ ਹੈਡ ਕਾਂਸਟਬੇਲ ਨੇ ਵਿਦਿਆਰਥੀਆਂ ਨੰੂ ਵਿਸਥਾਰ ਨਾਲ ਟ੍ਰੈਿਫ਼ਕ ਨਿਯਮਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਕੂਲ ਵਿਚ ਸੰਸਥਾਂ ਵੱਲੋਂ ਕੋਹੜ ਦੇ ਰੋਗ 'ਤੇ ਵਿਸ਼ੇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੰੂ ਅਟੈਕ ਕਿਸ ਤਰ੍ਹਾਂ ਆਉਦਾਂ ਹੈ ਅਤੇ ਇਸ ਲਈ ਮਰੀਜ਼ ਨੰੂ ਕਿਹੜੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਹਿਦੀ ਹੈ, ਜਿਸ ਨਾਲ ਮੌਕੇ 'ਤੇ ਹੀ ਮਰੀਜ਼ ਨੰੂ ਬਚਾਇਆ ਜਾ ਸਕੇ। ਸੰਸਥਾਂ ਵੱਲੋਂ ਬੱਚਿਆਂ ਨੰੂ ਇਸ ਦੀ ਜਾਣਕਾਰੀ ਦਿੱਤੀ ਗਈ। ਸੰਸਥਾ ਦੇ ਮੁੱਖੀ ਸਰਬਇੰਦਰ ਸੈਮ ਨੇ ਦੱਸਿਆ ਕਿ ਆਉਣ ਵਾਲੀ 19 ਤਰੀਕ ਨੰੂ ਸੰਸਥਾਂ ਵੱਲੋਂ ਇਕ ਵੱਡਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ਼ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੀ ਪਿ੍ਰੰਸੀਪਲ ਮੀਰਾ ਰਾਜਪੂਤ ਅਤੇ ਸਟਾਫ਼ ਸੰਸਥਾਂ ਦੇ ਮੈਬਰ ਨੇਹਾ, ਗਗਨ ਕੋਰ , ਹਰਵਿੰਦਰ ਢੀਢਸਾਂ ਧਨੌਨੀ, ਗੁਰਜੀਤ, ਰੋਕੀ, ਲਵਪ੍ਰਰੀਤ, ਸ਼ੈਲੀ, ਬਲਕਾਰ ਸਿੰਘ ਤੇ ਹਰਦਿੱਤ ਕਾਲਾ ਆਦਿ ਹਾਜ਼ਰ ਸਨ।