ਜੇਐੱਨਐੱਨ, ਚੰਡੀਗੜ੍ਹ

ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਨੇ ਮੰਗਾਂ ਖਾਤਰ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ। ਫੇਸਬੁਕ ਬਣਾ ਕੇ ਅਤੇ ਗੂਗਲ ਮੀਟ ਜ਼ਰੀਏ ਮੀਟਿੰਗ ਕਰ ਕੇ ਇਸ ਨੂੰ ਅੱਗੇ ਪਹੁੰਚਾਇਆ ਜਾ ਰਿਹਾ ਹੈ।

ਸੈਕਟਰ ਕੋਆਰਡੀਨੇਟਰ ਪ੍ਰਦੀਪ ਯਾਦਵ, ਕਮਲ ਸ਼ਰਮਾ ਨੇ ਦੱਸਿਆ ਕਿ ਉਹ ਇਹ ਚਾਹੁੰਦੇ ਹਨ ਕਿ ਦਿੱਲੀ ਦੀ ਤਰਜ਼ 'ਤੇ ਸੀਐੱਚਬੀ ਰੈਜ਼ੀਡੈਂਟਸ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਜ਼ਰੂਰਤ ਅਧਾਰਤ ਤਬਦੀਲੀ ਦੀ ਤੁਲਨਾ ਵਿਚ ਇਕਮੁਸ਼ਤ ਸੈਟਲਮੈਂਟ ਜ਼ਰੀਏ ਛੁਟਕਾਰਾ ਪਾਉਣ ਦੀ ਗੱਲ ਕੀਤੀ ਗਈ ਹੈ। ਹੁਣ ਫੈਡਰੇਸ਼ਨ ਆਨਲਾਈਨ ਆਪਣੀ ਕੈਂਪੇਨ ਮੁੜ ਸ਼ੁਰੂ ਕਰ ਰਹੀ ਹੈ। ਇਸ ਦੇ ਤਹਿਤ ਹਰ ਵਸਨੀਕ ਤਕ ਪਹੁੰਚਣਗੇ। ਇਸ ਸਬੰਧ ਵਿਚ ਵੀਕੇ ਨਿਰਮਲ ਨੇ ਕਿਹਾ ਹੈ ਕਿ ਜਿਹੜਾ ਵੀ ਸਿਆਸਤਦਾਨ ਜਨਤਕ ਮੰਗਾਂ ਸਬੰਧੀ ਸਾਡੀ ਬਾਂਹ ਫੜੇਗਾ, ਉਸੇ ਦਾ ਭਵਿੱਖ ਵਿਚ ਸਾਥ ਦਿੱਤਾ ਜਾਵੇਗਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਪਠਾਨੀਆਂ ਨੇ ਪਹਿਲੇ ਦਿਨ ਵਰਚੂਅਲ ਰੈਲੀ ਵਿਚ ਵਿਚਾਰ ਪ੍ਰਗਟਾਏ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ਼ 'ਤੇ ਲਕਾਂ ਨੂੰ ਰਾਹਤ ਦਿਵਾਉਣ ਲਈ ਕੰਮ ਕੀਤਾ ਜਾਵੇਗਾ। ਭੂਸ਼ਣ ਭਾਰਦਵਾਜ ਨੇ ਕਿਹਾ ਕਿ ਫੈਡਰੇਸ਼ਨ ਦੀ ਕੋਰ ਕਮੇਟੀ ਹੁਣ ਨਿਯਮਤ ਮਹੀਨਾਵਾਰ ਮੀਟਿੰਗ ਕਰੇਗੀ। ਐੱਮਪੀ ਕਿਰਨ ਖੇਰ ਤੇ ਸੀਨੀਅਰ ਆਗੂ ਸੰਜੇ ਟੰਡਨ ਅੱਗੇ ਇਹ ਮੰਗ ਰੱਖੀ ਜਾਵੇਗੀ।