ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ : ਰੈਕੋਗਨਾਇਜ਼ਡ ਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ (ਰਾਸਾ ਯੂਕੇ) ਕੋਰੋਨਾ ਕਾਰਨ ਸਕੂਲ ਬੰਦ ਸਕੂਲਾਂ ਬਾਰੇ ਵਿਚਾਰ ਕਰਨ ਲਈ ਅਹੁਦੇਦਾਰਾਂ ਦੀ ਇਕ ਆਨਲਾਈਨ ਮੀਟਿੰਗ ਕੀਤੀ ਗਈ ਜਿਸ 'ਚ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਬਹੁਤ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਬੱਚਿਆ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਨੂੰ ਲੈ ਕੇ ਅਹਿਮ ਫੈਸਲੇ ਲੈਣ ਲਈ ਵਿਚਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਦੱਸਿਆ ਕਿ ਬੱਚਿਆਂ ਲਈ ਆਨਲਾਈਨ ਪੜ੍ਹਾਈ ਕਰਨਾ ਬਹੁਤ ਮੁਸ਼ਕਲ ਹੈ। ਇਕ ਤਾਂ ਬੱਚੇ ਆਨਲਾਈਨ ਪੜ੍ਹਾਈ 'ਚ ਕੁਝ ਵੀ ਸਮਝ ਨਹੀਂ ਪਾ ਰਹੇ ਜਿਸ ਨਾਲ ਬੱਚਿਆ ਦੀ ਪੜ੍ਹਾਈ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਜੋ ਕਿ ਬਹੁਤ ਗਲਤ ਗੱਲ ਹੈ। ਇਕ ਵੱਡੀ ਗੱਲ ਇਹ ਵੀ ਹੈ ਕਿ ਪ੍ਰਕੈਟੀਕਲ ਵਿਸ਼ਿਆ ਦੇ ਲਈ ਆਫ਼ਲਾਈਨ ਪੜ੍ਹਾਈ ਬਹੁਤ ਜ਼ਰੂਰੀ ਹੈ ਤਾਂ ਕਿ ਬੱਚੇ ਆਪਣੇ ਪ੍ਰਰੈਕਟੀਕਲ ਕਰ ਸਕਣ। ਇਸ ਤੋਂ ਇਲਾਵਾ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਗਿਆ ਹੈ ਅਤੇ ਡਾਕਟਰੀ ਰਿਪੋਰਟਾਂ ਅਨੁਸਾਰ ਬੱਚਿਆਂ ਦੇ ਵਿਵਹਾਰ 'ਚ ਵੀ ਤਬਦੀਲੀ ਆ ਰਹੀ ਹੈ ਅਤੇ ਜ਼ਿਆਦਾਤਰ ਗਰੀਬ ਪਰਿਵਾਰਾਂ ਕੋਲ ਸਮਾਰਟ ਫੋਨ ਦੀ ਭਾਰੀ ਕਮੀ ਹੈ ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਬੱਚਿਆ ਦੇ ਪੜ੍ਹਾਈ ਨੂੰ ਛੱਡਣ ਵਿਚ ਭਾਰੀ ਵਾਧਾ ਹੋਇਆ ਹੈ।

ਉਨਾਂ੍ਹ ਕਿਹਾ ਕਿ ਜੇ ਸਕੂਲ ਖੁੱਲ੍ਹਣ ਨਾਲ ਕੋਰੋਨਾ ਫੈਲਦਾ ਹੈ ਤਾਂ ਵੋਟਾਂ ਵਾਲੇ ਦਿਨ ਵੀ ਸਕੂਲਾਂ'ਚ ਪੋਿਲੰਗ ਬੂਥ ਨਾ ਬਣਾਏ ਜਾਣ। ਜੇ ਸਕੂਲ ਖੋਲ੍ਹਣ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਹੈ ਤਾਂ ਫਿਰ ਸਕੂਲਾਂ 'ਚ ਪੋਿਲੰਗ ਬੂਥ ਕਿਉਂ ਬਣਾਏ ਜਾ ਰਹੇ ਹਨ ਅਤੇ ਲੀਡਰਾਂ ਵੱਲੋਂ ਨੁੱਕੜ ਮੀਟਿੰਗਾਂ ਕਿਉਂ ਕੀਤੀਆ ਜਾ ਰਹੀਆਂ ਹਨ। ਲੀਡਰਾਂ ਵੱਲੋਂ ਵੱਡੀਆਂ-ਵੱਡੀਆਂ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂਕਿ ਸਾਰੇ ਧਾਰਮਿਕ ਸਥਾਨ, ਸਾਰੇ ਬਾਜ਼ਾਰ ਤੇ ਹੋਰ ਕਾਰੋਬਾਰ ਖੁੱਲ੍ਹੇ ਹੋਏ ਹਨ ਤਾਂ ਸਕੂਲ ਹੀ ਕਿਉਂ ਬੰਦ ਕੀਤੇ ਹਨ ਕਿ ਸਕੂਲਾਂ 'ਚ ਕੋਰੋਨਾ ਜ਼ਿਆਦਾ ਫੈਲਦਾ ਹੈ। ਮੀਟਿੰਗ 'ਚ ਮਤਾ ਪਾਸ ਕਰਕੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਚੋਣ ਕਮਿਸ਼ਨਰ ਮੰਗ ਕੀਤੀ ਕਿ ਬਾਕੀ ਕਾਰੋਬਾਰਾਂ ਦੀ ਤਰਾਂ੍ਹ 50% ਸਮੱਰਥਾ ਅਤੇ ਬਾਕੀ ਪਾਬੰਦੀਆਂ ਨਾਲ ਬੱਚਿਆ ਦੇ ਸਕੂਲ ਵੀ ਖੋਲ੍ਹੇ ਜਾਣ।