ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਦੀ ਗੁਪਤਾ ਕਲੋਨੀ ਨੇੜੇ ਰਹਿੰਦੀ 16 ਸਾਲਾ ਜਬਰ ਜਨਾਹ ਪੀੜਤ ਲੜਕੀ ਦਾ ਗੌਰਮਿੰਟ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਜਣੇਪਾ ਹੋ ਗਿਆ। ਲੜਕੀ ਨੇ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ ਹੈ ਜਿਸ ਦਾ ਪੁਲਿਸ ਨੇ ਡੀਐੱਨਏ ਟੈਸਟ ਲਈ ਖ਼ੂਨ ਦਾ ਸੈਂਪਲ ਲੈਬ ਭੇਜ ਦਿੱਤਾ ਹੈ। ਨਾਬਾਲਗਾ ਨਾਲ ਜਬਰ ਜਨਾਹ ਦਾ ਦੋਸ਼ 'ਚ ਲੁਧਿਆਣਾ ਵਾਸੀ ਨੌਜਵਾਨ ਪ੫ਮੋਦ ਫਿਲਹਾਲ ਜੇਲ੍ਹ ਵਿਚ ਬੰਦ ਹੈ ਜਿਸ ਦਾ ਡੀਐੱਨਏ ਸੈਂਪਲ ਲੈਣ ਲਈ ਪੁਲਿਸ ਨੇ ਉਕਤ ਦੋਸ਼ੀ ਨੂੰ ਪ੫ੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਸਹਾਇਕ ਸਬ-ਇੰਸਪੈਕਟਰ ਖੁਸ਼ਪ੫ੀਤ ਕੌਰ ਨੇ ਦੱਸਿਆ ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਸੀ ਕਿ ਪ੍ਰਮੋਦ ਉਸ ਦਾ ਮੰਗੇਤਰ ਹੈ ਜੋ ਲੁਧਿਆਣਾ ਵਿਖੇ ਰਹਿੰਦਾ ਹੈ। ਉਹ ਡੇਰਾਬੱਸੀ 'ਚ ਪਿਛਲੇ ਕੁਝ ਮਹੀਨੇ ਪਹਿਲਾਂ ਆਇਆ ਸੀ ਜਿਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਵੀ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਲੜਕੀ ਦੀ ਮਾਂ ਲੋਕਾਂ ਦਾ ਘਰਾਂ ਵਿਚ ਕੰਮ-ਕਾਰ ਕਰਦੀ ਹੈ।

ਪੁਲਿਸ ਮੁਤਾਬਕ ਲੜਕੀ ਨੇ ਇਹ ਇਹ ਗੱਲ ਆਪਣੀ ਮਾਂ ਤੋਂ ਵੀ ਲੁਕੋ ਕੇ ਰੱਖੀ ਸੀ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਜਬਰ ਜਨਾਹ ਤੇ ਧਮਕੀਆਂ ਦੇਣ ਦੇ ਦੋਸ਼ 'ਚ ਆਈਪੀਸੀ 376 ਤੇ 506 ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ ਸੀ ਜਦੋਂ ਉਸ ਦੀ ਮਾਂ ਡੇਰਾਬਸੀ ਸਿਵਲ ਹਸਪਤਾਲ ਵਿਚ ਲੜਕੀ ਨੂੰ ਪੇਟ ਦਰਦ ਦੇ ਇਲਾਜ ਲਈ ਲੈ ਕੇ ਆਈ ਸੀ। ਡਾਕਟਰਾਂ ਨੂੰ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਛੇ ਮਹੀਨੇ ਦੀ ਗਰਭਵਤੀ ਸੀ।

ਲੜਕੀ ਦੀ ਉਮਰ ਦਾ ਪਤਾ ਲਾਉਣ ਲਈ ਹੋਵੇਗਾ ਟੈਸਟ

ਪੀੜਤ ਲੜਕੀ ਅੰਨਪੜ੍ਹ ਹੈ ਜਿਸ ਦਾ ਉਮਰ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਹੈ। ਲੜਕੀ ਆਪਣੀ ਉਮਰ 17 ਸਾਲ ਦੱਸ ਰਹੀ ਹੈ ਜਦੋਂ ਕਿ ਲੜਕੀ ਦੀ ਮਾਂ ਦੱਸਦੀ ਹੈ ਕਿ ਪੰਜ ਭੈਣ ਭਰਾਵਾਂ 'ਚੋਂ ਸਭ ਤੋਂ ਵੱਡੀ 16 ਸਾਲਾ ਦੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਉਮਰ ਦਾ ਪਤਾ ਲਗਾਉਣ ਲਈ (ਬੋਨ ਅੌਸੀਫਿਕੇਸ਼ਨ ਟੈਸਟ) ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੜਕੀ ਨੇ 25 ਦਸੰਬਰ 2018 ਨੂੰ ਨੰਨ੍ਹੀ ਬੱਚੀ ਨੂੰ ਜਨਮ ਦਿੱਤਾ ਸੀ। ਡਾਕਟਰਾਂ ਮੁਤਾਬਕ ਨਾਬਾਲਗਾ ਦੀ ਜਨਮੀ ਬੱਚੀ ਤੰਦਰੁਸਤ ਹੈ। ਪੁਲਿਸ ਮੁਤਾਬਕ ਨਵਜਨਮੀ ਬੱਚੀ ਅਤੇ ਜਬਰ ਜਨਾਹ ਦੋਸ਼ੀ ਨੌਜਵਾਨ ਦਾ ਡੀਐੱਨਏ ਮਿਲਾ ਕੇ ਅਗਲੀ ਕਾਰਵਾਈ ਕਰੇਗੀ।