ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਟੌਰ ਥਾਣਾ ਪੁਲਿਸ ਨੇ ਇੱਕ ਮਾਂ ਦੀ ਸ਼ਿਕਾਇਤ ਤੇ ਉਸਦੀ ਨਬਾਲਿਗ ਧੀ ਨਾਲ ਕੁਕਰਮ ਕਰਨ ਦੇ ਮਾਮਲੇ 'ਚ ਦੋ ਨਬਾਲਿਗ ਨੌਜਵਾਨਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 376ਡੀ, 506 ਅਤੇ ਪ੍ਰਰੋਟੇਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸੈਸ ਐਕਟ ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਨਾਂ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਦੇ ਬਾਅਦ ਮੋਹਾਲੀ ਕੋਰਟ 'ਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਦੋਨਾਂ ਮੁਲਜ਼ਮਾਂ ਨੂੰ ਨਾਬਾਲਿਗ ਜੇਲ੍ਹ 'ਚ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਪਿੰਡ ਮਟੌਰ ਦਾ ਹੈ ਜਿੱਥੇ ਪੀੜਤ ਮੁਟਿਆਰ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਮੋਹਾਲੀ 'ਚ ਇਕ ਪ੍ਰਰਾਈਵੇਟ ਨੌਕਰੀ ਕਰਦੀ ਹੈ। ਉਸਦੀ 7 ਸਾਲ ਦੀ ਧੀ ਜੋ ਕਿ ਦੂਜੀ ਜਮਾਤ ਦੀ ਵਿਦਿਆਰਥੀ ਹੈ ਅਤੇ ਕੋਰੋਨਾ ਦੇ ਚਲਦੇ ਘਰ 'ਤੇ ਹੀ ਸੀ। ਉਸਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਜਿਸ ਕਾਰਨ ਡਿਊਟੀ ਤੋਂ ਵਾਪਸ ਆਉਣ ਤਕ ਉਸਦੀ ਧੀ ਘਰ 'ਤੇ ਇਕੱਲੀ ਰਹਿੰਦੀ ਹੈ। ਉਸਨੇ ਦੱਸਿਆ ਕਿ ਉਸਦੀ ਲੜਕੀ ਕੁੱਝ ਦਿਨਾਂ ਤੋਂ ਕਾਫ਼ੀ ਸਹਿਮੀ ਅਤੇ ਡਰੀ ਹੋਈ ਸੀ। ਜਦੋਂ ਉਸਨੇ ਆਪਣੀ ਲੜਕੀ ਇਸ ਡਰ ਦਾ ਕਾਰv ਪੁੱਿਛਆ ਤਾਂ ਉਸਨੇ ਦੱਸਿਆ ਕਿ ਜਿੱਥੇ ਉਹ ਪਿਛਲੇ ਮਕਾਨ 'ਚ ਕਿਰਾਏ ਉੱਤੇ ਰਹਿੰਦੇ ਸਨ ਉੱਥੇ ਇਕ ਨੌਜਵਾਨ ਨੇ ਆਪਣੇ ਦੋਸਤ ਦੇ ਨਾਲ ਮਿਲਕੇ ਉਸਦੇ ਨਾਲ ਕੁਕਰਮ ਕੀਤਾ ਅਤੇ ਉਹ ਨੌਜਵਾਨ ਜੂਨ 2019 ਤੋਂ ਉਸਦੇ ਨਾਲ ਕੁਕਰਮ ਕਰਦਾ ਰਿਹਾ ਹੈ। ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਕੁਕਰਮ ਕਰਨ ਵਾਲੇ ਨੌਜਵਾਨ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਲੜਕੀ ਦੀ ਗੱਲ ਸੁਣਕੇ ਉਸਦੀ ਮਾਂ ਨੇ ਮਟੌਰ ਥਾਣਾ ਪੁਲਿਸ ਨੂੰ ਮਾਮਲੇ ਸਬੰਧੀ ਸ਼ਿਕਾਇਤ ਦਿੱਤੀ। ਏਐੱਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਦੋਨਾਂ ਨਬਾਲਿਗ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਅਤੇ ਦੋਨਾਂ ਨੌਜਵਾਨਾਂ ਦੀ ਉਮਰ 14-14 ਸਾਲ ਹੈ ਜਿਹਨਾਂ ਨੰੂ ਨਾਬਾਲਿਗ ਜੇਲ੍ਹ ਭੇਜ ਦਿੱਤਾ ਹੈ।