ਜੇਐੱਨਐੱਨ, ਚੰਡੀਗੜ੍ਹ : ਸੈਂਟ੍ਰਲ ਬੋਰਡ ਆਫ ਸੈਕੰਡਰੀ ਏਜੂਕੇਸ਼ਨ ਨੇ ਸੋਮਵਾਰ ਦੁਪਹਿਰ 12ਵੀਂ ਕਲਾਸ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਸੀਬੀਐੱਸਈ ਵੱਲੋਂ ਜਾਰੀ ਨਤੀਜੇ 'ਚ ਇਸ ਵਾਰ ਚੰਡੀਗੜ੍ਹ ਰੀਜ਼ਨ ਵਾਈਜ਼ ਪਾਸ ਪ੍ਰਤੀਸ਼ਤ ਦੇ ਮਾਮਲੇ 'ਚ ਸੱਤਵੇਂ ਸਥਾਨ 'ਤੇ ਰਿਹਾ ਹੈ। ਚੰਡੀਗੜ੍ਹ ਦਾ ਪਾਸ ਫੀਸਦੀ ਇਸ ਵਾਰ 92.04 ਫੀਸਦੀ ਰਿਹਾ ਹੈ, ਜਦਕਿ ਬੀਤੇ ਸਾਲ ਚੰਡੀਗੜ੍ਹ ਦੂਜੇ ਨੰਬਰ 'ਤੇ ਰਿਹਾ ਸੀ। ਪੰਚਕੂਲਾ ਰੀਜ਼ਨ ਦਾ ਪਾਸ ਫੀਸਦੀ 92.57 ਫੀਸਦੀ ਰਿਹਾ ਹੈ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਸੀਬੀਐੱਸਈ ਵੱਲੋਂ ਕੁਝ ਵਿਸ਼ਿਆਂ ਦੀ ਪ੍ਰੀਖਿਆ ਆਯੋਜਿਤ ਨਹੀਂ ਕੀਤੀ ਜਾ ਸਕੀ, ਜਿਸ ਕਾਰਨ ਰਿਜ਼ਲਟ ਨੂੰ ਓਵਰ ਆਲ ਪਰਫਾਰਮੈਂਸ ਦੇ ਹਿਸਾਬ ਨਾਲ ਐਲਾਨ ਕੀਤਾ ਗਿਆ ਹੈ।

ਸੀਬੀਐੱਸਈ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ 2019 'ਚ ਓਵਰ ਆਲ ਪਾਸ ਫੀਸਦੀ 83.40 ਫੀਸਦੀ ਸੀ, ਜਦਕਿ ਇਸ ਵਾਰ ਪਾਸ ਫੀਸਦੀ 88.78 ਫੀਸਦੀ ਰਿਹਾ ਹੈ। ਓਵਰ ਆਲ ਰਿਜਲਟ 'ਚ 5.38 ਫੀਸਦੀ ਵਾਧਾ ਕੀਤਾ ਹੈ। ਪਰ ਨਤੀਜਿਆਂ 'ਚ ਇਸ ਵਾਰ ਚੰਡੀਗੜ੍ਹ ਦਾ ਗ੍ਰਾਫ ਡਿਗਿਆ ਹੈ।

ਕੁੜੀਆਂ ਨੇ ਮਾਰੀ ਬਾਜ਼ੀ

ਸੀਬੀਐੱਸਈ 12ਵੀਂ ਰਿਜਲਟ ਇਸ ਵਾਰ ਵੀ ਕੁੜੀਆਂ ਦਾ ਦਬਦਬਾ ਰਿਹਾ। ਸੀਬੀਐੱਸਈ ਤੋਂ ਮਿਲੀ ਜਾਣਕਾਰੀ ਮੁਤਾਬਿਕ 2019 'ਚ ਕੁੜੀਆਂ ਦਾ ਪਾਸ ਫੀਸਦੀ 88.70 ਜਦਕਿ 2020 'ਚ 92.15 ਫੀਸਦੀ ਰਿਹਾ। 2019 'ਚ ਮੁੰਡਿਆਂ ਦਾ ਪਾਸ ਫੀਸਦੀ 79.40 ਫੀਸਦੀ ਜਦਕਿ 2020 'ਚ ਇਹ 86.19 ਫੀਸਦੀ ਰਿਹਾ।

Posted By: Amita Verma