ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਅੱਜ ਸਿੱਖਿਆ ਵਿਭਾਗ ਪੰਜਾਬ (ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ) ਦੀ ਮਨਿਸਟ੍ਰੀਅਲ ਸਟਾਫ਼ ਦੀਆਂ ਹੋਈਆਂ ਚੋਣਾਂ 'ਚ ਰਣਧੀਰ ਸਿੰਘ 55 ਵੋਟਾਂ ਦੀ ਲੀਡ ਲੈਕੇ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ ਸੁਖਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਬਾਗੜੀ ਮੀਤ ਪ੍ਰਧਾਨ-1, ਨਵਗਗਨਦੀਪ ਮੀਤ ਪ੍ਰਧਾਨ 2, ਸੰਜੀਵ ਸ਼ਰਮਾ ਜਨਰਲ ਸਕੱਤਰ, ਹਰਪਾਲ ਸਿਘ ਸੰਯੁਕਤ ਸਕੱਤਰ, ਸਰਬਜੀਤ ਕੌਰ ਰੇਖੀ ਵਿੱਤ ਸਕੱਤਰ, ਓਂਕਾਰ ਸਿੰਘ ਸੰਗਠਨ ਸਕੱਤਰ, ਹੀਨਾ ਸਟੇਜ ਸਕੱਤਰ ਅਤੇ ਗੁਰਸੇਵਕ ਸਿੰਘ ਚਾਸਵਾਲ ਨੂੰ ਪ੍ਰਰੈਸ ਸਕੱਤਰ ਚੁਣਿਆ ਗਿਆ। ਚੋਣ ਅਫ਼ਸਰ ਨਰਿੰਦਰ ਚੌਧਰੀ ਦੀ ਅਗਵਾਈ ਹੇਠ ਇਸ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਇਸ ਚੋਣ 'ਚ ਡੀਪੀਆਈ (ਸਕੂਲ, ਕਾਲਜ, ਐ.ਸਿ, ਐਸਸੀਈਆਰਟੀ) ਦੀਆਂ ਵੋਟਾਂ ਪੈਣ ਦਾ ਕੰਮ ਸਵੇਰੇ 9 ਵਜੇ ਸ਼ੁਰੂ ਹੋਇਆ ਅਤੇ ਸ਼ਾਮ 3 ਵਜੇ ਵੋਟਾਂ ਪੈਣ ਉਪਰੰਤ ਮੌਕੇ 'ਤੇ ਹੀ ਨਤੀਜੇ ਘੋਸ਼ਿਤ ਕੀਤੇ ਗਏ। ਜੈਤੂ ਉਮੀਦਵਾਰਾਂ ਨੇ ਕਿਹਾ ਕਿ ਉਹ ਦਫ਼ਤਰੀ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਉਨਾਂ੍ਹ ਨੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਤੀਪੂਰਵਕ ਤਰੀਕੇ ਨਾਲ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜਨ 'ਚ ਸਾਥ ਦਿੱਤਾ। ਉਨਾਂ੍ਹ ਸਮੁੱਚੇ ਕਰਮਚਾਰੀਆ ਨੂੰ ਭਰੋਸਾ ਦਵਾਇਆ ਕਿ ਉਹ ਸੌਂਪੀ ਗਈ ਡਿਊਟੀ ਨੂੰ ਪੂਰੇ ਤਨਦੇਹੀ ਨਾਲ ਨਿਭਾਉਣਗੇ।