ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਨਾਲ-ਨਾਲ ਸ਼ਰਾਬ ਦੀ ਹੋਮ ਡਲਿਵਰੀ ਕਰਨ ਦੀ ਸਹੂਲਤ ਵੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਸ਼ਰਾਬ ਦੇ ਸ਼ੌਕੀਨਾਂ ਦੇ ਚਿਹਰੇ ਖਿੜੇ ਹੋਏ ਹਨ, ਤਾਂ ਉਥੇ ਹੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੀ ਵੀ ਮਹਿਲਾ ਹੀ ਹੈ। ਜਿਸ ਦਾ ਕਹਿਣਾ ਹੈ ਕਿ ਹੋਮ ਡਲਿਵਰੀ ਨਾਲ ਘਰੇਲੂ ਹਿੰਸਾ ਵੱਧ ਸਕਦੀ ਹੈ। ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਗੱਲ ਦਾ ਸਮੱਰਥਨ ਵੀ ਕੀਤਾ ਹੈ।

ਵਿਰੋਧ ਕਰਨ ਵਾਲੀ ਔਰਤ ਖੁਦ ਵੜਿੰਗ ਦੀ ਧਰਮਪਤਨੀ ਅਮਿ੍ਤਾ ਵੜਿੰਗ ਹੈ। ਅਮਿ੍ਤਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦੇ ਹੋਏ ਸ਼ਰਾਬ ਦੀ ਹੋਮ ਡਲਿਵਰੀ ਦੇ ਆਦੇਸ਼ ਜਾਰੀ ਕਰਨ ਦੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਘਰੇਲੂ ਹਿੰਸਾ ਵਧੇਗੀ। ਇਸ ਲਈ ਮੁੱਖ ਮੰਤਰੀ ਨੂੰ ਦੋਬਾਰਾ ਸੋਚਣਾ ਚਾਹੀਦਾ ਹੈ।

ਅਹਿਮ ਗੱਲ ਇਹ ਹੈ ਕਿ ਰਾਜਾ ਵੜਿੰਗ ਨੇ ਇਸ 'ਤੇ ਰੀ-ਟਵੀਟ ਕਰ ਕੇ ਇਸ ਮੰਗ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਸ਼ਰਾਬ ਦੀ ਹੋਮ ਡਲਿਵਰੀ ਦੇ ਫੈਸਲੇ ਨੂੰ ਲੈ ਕੇ ਕਾਂਗਰਸ 'ਚ ਵੀ ਵਿਰੋਧ ਉਠ ਗਿਆ ਹੈ। ਕਿਉਂਕਿ ਰਾਜਾ ਵੜਿੰਗ ਮੁੱਖ ਮਤੰਰੀ ਦੇ ਸਲਾਹਕਾਰ ਵੀ ਹਨ। ਅਜਿਹੇ 'ਚ ਉਨ੍ਹਾਂ ਦਾ ਆਪਣੀ ਪਤਨੀ ਦਾ ਸਮਰਥਨ ਕਰਨਾ ਸਾਫ ਸੰਕੇਤ ਦਿੰਦਾ ਹੈ ਕਿ ਉਹ ਸਰਕਾਰ ਦੇ ਫੈਸਲੇ ਦੇ ਹੱਕ 'ਚ ਨਹੀਂ ਹਨ। ਵੜਿੰਗ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਨੇ ਇਕ ਔਰਤ ਹੋਣ ਦੇ ਨਾਤੇ ਆਪਣੇ ਖ਼ਦਸ਼ੇ ਨੂੰ ਬੇਝਿਜਕ ਰੱਖਿਆ ਹੈ। ਮੈਂ ਵੀ ਇਸ ਦਾ ਸਮਰਥਨ ਕਰਦਾ ਹਾਂ। ਸ਼ਰਾਬ ਦੇ ਠੇਕੇ ਖੁੱਲ੍ਹਣ, ਇਸ ਸਰਕਾਰ ਦੀ ਕਮਾਈ ਦਾ ਇਕ ਵੱਡਾ ਸਾਧਨ ਹੈ। ਪਰ ਜੇਕਰ ਘਰ-ਘਰ ਇਸ ਦੀ ਸਪਲਾਈ ਕੀਤੀ ਗਈ ਤਾਂ ਇਸ ਦੇ ਨਾਕਾਰਾਤਮਕ ਨਤੀਜੇ ਵੀ ਵੇਖਣ ਨੂੰ ਮਿਲਣਗੇ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਨਾਲ-ਨਾਲ ਹੋਮ ਡਲਿਵਰੀ ਦੀ ਵੀ ਛੋਟ ਦਿੱਤੀ ਸੀ। ਹਾਲਾਂਕਿ ਇਹ ਹੋਮ ਡਲਿਵਰੀ ਓਦੋਂ ਤਕ ਨਹੀਂ ਹੋ ਸਕਦੀ ਜਦੋਂ ਤਕ ਸ਼ਰਾਬ ਦੀਆਂ ਦੁਕਾਨਾਂ ਤੈਅ ਸਮੇਂ ਤਕ ਨਾ ਖੁੱਲ ਜਾ¨ ਉਥੇ ਹੀ ਸ਼ਰਾਬ ਦੀ ਹੋਮ ਡਲਿਵਰੀ ਦੀ ਇਜਾਜ਼ਤ ਜ਼ਿਲ੍ਹੇ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੇ ਦੇਣੀ ਹੈ।