ਜੇਐੱਨਐੱਨ, ਚੰਡੀਗੜ੍ਹ

ਸ਼ਹਿਰ ਵਿਚ ਕਈ ਦਿਨਾਂ ਮਗਰੋਂ ਐਤਵਾਰ ਸਵੇਰ ਵੇਲੇ ਹਲਕੀ ਬਾਰਸ਼ ਪਈ। ਸਾਰਾ ਦਿਨ ਅਸਮਾਨ ਵਿਚ ਬੱਦਲ ਛਾਏ ਰਹੇ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਕਈ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 36 ਡਿਗਰੀ ਤੋਂ ਵੱਧ ਹੋ ਰਿਹਾ ਸੀ। ਜਦਕਿ ਐਤਵਾਰ ਨੂੰ ਬਾਰਸ਼ ਪੈਣ ਸਦਕਾ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਨਾ-ਸਿਰਫ਼ ਸ਼ਹਿਰ ਵਿਚ ਮੌਸਮ ਠੰਢਾ ਹੋਇਆ ਸਗੋਂ ਹੁੰਮਸ ਤੋਂ ਬਚਾਅ ਰਿਹਾ। ਸ਼ਹਿਰ ਵਿਚ ਕੁਲ 0.5 ਐੱਮਐੱਮ ਤੇ ਹਵਾਈ ਅੱਡਾ ਦਾਇਰੇ ਵਿਚ ਕੁਲ 4 ਐੱਮਐੱਮ ਬਾਰਸ਼ ਦਰਜ ਕੀਤੀ ਗਈ। ਘੱਟੋ ਘੱਟ ਤਾਪਮਾਨ 29.90 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਦਿਨਾਂ ਦੀ ਨਿਸਬਤ ਪੰਜ ਡਿਗਰੀ ਘੱਟ ਰਿਹਾ ਹੈ। ਪੂਰਾ ਦਿਨ ਅਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਸ਼ਹਿਰ ਵਿਚ ਧੱੁਪ ਘੱਟ ਨਿਕਲੀ। ਇਸ ਨਾਲ ਮੌਸਮ ਸੁਹਾਣਾ ਬਣਿਆ ਰਿਹਾ। ਲੋਕ ਛੁੱਟੀ ਹੋਣ ਸਦਕਾ ਸੋਹਣੇ ਮੌਸਮ ਦਾ ਅਨੰਦ ਲੈਂਦੇ ਨਜ਼ਰੀਂ ਪਏ। ਉਥੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਆਉਂਦੇ ਦੋ ਤੋਂ ਤਿੰਨ ਦਿਨਾਂ ਤਕ ਸ਼ਹਿਰ ਵਿਚ ਤਾਪਮਾਨ ਘੱਟ ਰਹੇਗਾ। ਬਾਰਸ਼ ਪੈਣ ਦੇ ਆਸਾਰ ਬਣੇ ਹੋਏ ਹਨ।