ਚੰਡੀਗੜ੍ਹ : ਕੇਂਦਰ ਨੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਲਈ ਡਾ. ਰਾਘਵੇਂਦਰ ਪੀ ਤਿਵਾੜੀ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਡਾ. ਤਿਵਾੜੀ ਇਸ ਸਮੇਂ ਡਾ. ਹਰੀ ਸਿੰਘ ਗੌਰ ਯੂਨੀਵਰਸਿਟੀ ਸਾਗਰ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਡਾ. ਤਿਵਾੜੀ ਨੇ ਡਾ. ਹਰੀਸਿੰਘ ਗੌਰ ਵਿਸ਼ਵਵਿਦਿਆਲਿਆ, ਸਾਗਰ ਤੋਂ ਅਪਲਾਈਡ ਜੀਓਲਜੀ ਵਿਚ ਐੱਮ ਟੈੱਕ ਕੀਤੀ ਹੈ। ਡਾ. ਤਿਵਾੜੀ ਪਲੈਓਨਟੋਲੋਜੀ ਅਤੇ ਸਟ੍ਰੈਟਿਗ੍ਰਾਫੀ ਅਤੇ ਸੀਸਮੋਲੋਜੀ ਅਤੇ ਜੀਪੀਐਸ ਜਿਓਡੀ ਦੇ ਖੇਤਰ ਵਿੱਚ ਮੁਹਾਰਤ ਰੱਖਦੇ ਹਨ। ਹਾਲਾਂਕਿ ਇਸ ਅਹੁਦੇ ਲਈ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਰਜਿਸਟਰਾਰ ਡਾ. ਕਰਮਜੀਤ ਸਿੰਘ ਵੀ ਦੌੜ ਵਿਚ ਸਨ।

ਡਾ. ਹਰੀ ਸਿੰਘ ਗੌਰ ਵਿਸ਼ਵ ਵਿਦਿਆਲਿਆ, ਸਾਗਰ ਦੇ ਉਪ-ਕੁਲਪਤੀ ਬਣਨ ਤੋਂ ਪਹਿਲਾਂ ਡਾ ਤਿਵਾੜੀ ਭਾਰਤ ਦੀਆਂ ਹੋਰ ਨਾਮਵਰ ਯੂਨੀਵਰਸਿਟੀਆਂ ਵਿੱਚ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਡਾ: ਤਿਵਾੜੀ ਦੇ ਅੱਠ ਰਿਸਰਚ ਪੇਪਰ ਪ੍ਰਕਾਸ਼ਤ ਹੋਏ ਹਨ ਅਤੇ ਉਨ੍ਹਾਂ ਨੇ ਦੋ ਕਿਤਾਬਾਂ ਲਿਖੀਆਂ ਹਨ। ਉਹ ਮਿਜ਼ੋਰਮ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ ਸਾਇੰਸਜ਼ ਅਤੇ ਕੁਦਰਤੀ ਸਰੋਤ ਪ੍ਰਬੰਧਨ ਅਤੇ ਜੀਓਲੋਜੀ ਵਿਭਾਗ ਦੇ ਮੁਖੀ, ਡੀਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ।

Posted By: Jagjit Singh