ਜੇਐੱਨਐੱਨ, ਚੰਡੀਗੜ੍ਹ : ਪੰਜਾਬ ਯੂੁਨੀਵਰਸਿਟੀ 'ਚ ਸੈਨੇਟ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ ਤੇ ਮੁੜ ਸੈਨੇਟ ਨਿਰਮਾਣ ਲਈ ਪੀਯੂ ਪ੍ਰਸ਼ਾਸਨ ਵੱਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਹੈ। ਸੈਨੇਟ ਦਾ ਖਤਮ ਹੋਣਾ ਪੂਰੀ ਤਰ੍ਹਾਂ ਗਲਤ ਹੈ, ਅਜਿਹੀ ਦਲੀਲ ਦਿੰਦੇ ਹੋਏ ਸਿੰਡੀਕੇਟ ਮੈਂਬਰਾਂ ਨੇ ਚੋਣਾਂ ਕਰਵਾਉਣ ਦੀ ਛੇਤੀ ਤੋਂ ਛੇਤੀ ਇਜਾਜ਼ਤ ਦੇਣ ਦੀ ਮੰਗ ਕੀਤੀ ਹੈ। ਇਹ ਮੰਗ ਪੰਜਾਬ ਯੂਨੀਵਰਸਿਟੀ ਚਾਂਸਲਰ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਕੋਲੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਸੈਨੇਟ ਕਮੇਟੀ ਦਾ ਕਾਰਜਕਾਲ 31 ਅਕਤੂਬਰ ਨੂੰ ਖਤਮ ਹੋ ਚੁੱਕਾ ਹੈ, ਜਿਸ ਤੋਂ ਬਾਅਦ ਇਸ ਵੇਲੇ ਪੰਜਾਬ ਯੂਨੀਵਰਸਿਟੀ 'ਚ ਸੈਨੇਟ ਦਾ ਕੋਈ ਵਜੂਦ ਨਹੀਂ ਹੈ। ਜੇਕਰ ਸੈਨੇਟ ਖਤਮ ਹੋ ਜਾਂਦੀ ਹੈ ਤਾਂ ਪੀਯੂ ਬੋਰਡ ਆਫ ਗਵਰਨਮੈਂਸ ਦੇ ਹੱਥ ਚਲੀ ਜਾਵੇਗੀ।

-----

ਕੋਰੋਨਾ ਕਾਰਨ ਨਹੀਂ ਹੋਈਆਂ ਚੋਣਾਂ

ਸੈਨੇਟ ਦੀਆਂ ਚੋਣਾਂ ਨਾ ਹੋਣ ਦਾ ਮੁੱਖ ਕਾਰਨ ਕਵਿਡ-19 ਹੈ। ਪੀਯੂ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਚੋਣਾਂ ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਪੂਰੇ ਪੰਜਾਬ ਦੇ 196 ਕਾਲਜਾਂ 'ਚ ਹੋਣੇ ਹਨ ਤੇ ਉਨ੍ਹਾਂ 'ਚ ਵੋਟਰਾਂ ਦੀ ਗਿਣਤੀ ਹਜ਼ਾਰਾਂ 'ਚ ਹੈ। ਜੇਕਰ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਕੋਰੋਨਾ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਜਿਸ ਕਾਰਨ ਪੀਯੂ ਨੇ ਚੋਣਾਂ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਤੇ ਬੀਤੇ 15 ਦਿਨਾਂ ਤੋਂ ਪੀਯੂ ਬਿਨਾਂ ਬਾਡੀ ਦੇ ਚੱਲ ਰਿਹਾ ਹੈ।

------

ਕੀ ਹੈ ਸੈਨੇਟ ਤੇ ਸਿੰਡੀਕੇਟ

ਸੈਨੇਟ ਤੇ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਦੀ ਸੁਪਰੀਮ ਬਾਡੀ ਹੈ। ਪੀਯੂ ਤੇ ਉਸ ਕੋਲੋਂ ਮਾਨਤਾ ਪ੍ਰਰਾਪਤ ਕਾਲਜਾਂ 'ਚ ਲਾਗੂ ਹੋਣ ਵਾਲੇ ਨਿਯਮਾਂ ਨੂੰ ਪਹਿਲਾਂ ਸਿੰਡੀਕੇਟ ਤੇ ਉਸ ਤੋਂ ਬਾਅਦ ਸੈਨੇਟ ਤੇ ਅੰਤ 'ਚ ਵਾਈਸ ਚਾਂਸਲਰ ਦੇ ਹਸਤਾਖਰ ਤੋਂ ਬਾਅਦ ਮਾਨਤਾ ਦਿੱਤੀ ਜਾਂਦੀ ਹੈ। ਜੇਕਰ ਸਿੰਡੀਕੇਟ ਤੇ ਸੈਨੇਟ ਖਤਮ ਹੋ ਜਾਂਦਾ ਹੈ ਤਾਂ ਪੀਯੂ ਨੂੰ ਨਿਯਮ ਬਣਾਉਣ ਲਈ ਸਪੈਸ਼ਲ ਕਮੇਟੀ ਦਾ ਗਠਨ ਕਰਨਾ ਹੋਵੇਗਾ, ਜਿਸ ਨੂੰ ਬੋਰਡ ਆਫ ਗਵਰਨਮੈਂਸ ਦਾ ਨਾਂ ਦਿੱਤਾ ਜਾਵੇਗਾ ਤੇ ਉਸ 'ਚ ਜ਼ਿਆਦਾ ਲੋਕਾਂ ਦਾ ਦਖਲ ਖਤਮ ਹੋ ਜਾਵੇਗਾ।