ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਿਨਹਾਸ ਫਿਲਮਜ਼, ਮਿਨਹਾਸ ਲਾਏਰਸ ਅਤੇ ਵ੍ਹਾਈਟ ਹਿੱਲ ਸਟੂਡੀਓਸ ਆਪਣੀ ਆਉਣ ਵਾਲੀ ਫਿਲਮ 'ਸਾਕ' ਰਿਲੀਜ਼ ਕਰਨ ਲਈ ਬਿਲਕੁਲ ਤਿਆਰ ਹਨ। ਇਸ ਫਿਲਮ ਦੀ ਪ੍ਰਮੋਸ਼ਨ ਲਈ ਉਹਨਾਂ ਨੇ ਸੋਮਵਾਰ ਨੂੰ ਇੱਕ ਪ੍ਰਰੈੱਸ ਕਾਨਫਰੰਸ ਕੀਤੀ।

ਇਸ ਮੌਕੇ 'ਤੇ ਫਿਲਮ ਦੇ ਮੁੱਖ ਅਦਾਕਾਰ, ਜੋਬਨਪ੍ਰਰੀਤ ਸਿੰਘ ਨੇ ਕਿਹਾ ਕਿ ਸਾਕ ਬਹੁਤ ਹੀ ਵਿਲੱਖਣ ਵਿਸ਼ਾ ਹੈ , ਇਸ ਲਈ ਨਹੀਂ ਕਿ ਇਹ ਮੇਰੀ ਫਿਲਮ ਹੈ। ਇਹ ਇੱਕ ਅਜਿਹੀ ਿਫ਼ਲਮ ਹੈ ਜੋ ਮੈਂ ਦਰਸ਼ਕ ਵਜੋਂ ਵੀ ਦੇਖਣਾ ਪਸੰਦ ਕਰਾਂਗਾ। ਮੈਨੂੰ ਇੰਨੀ ਖ਼ੂਬਸੂਰਤ ਕਹਾਣੀ ਅਤੇ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਿਫ਼ਲਮ ਵਿਚ ਹਰ ਇੱਕ ਕਿਰਦਾਰ ਨੂੰ ਬਹੁਤ ਹੀ ਬਾਕਮਾਲ ਤਰੀਕੇ ਨਾਲ ਤਰਾਸ਼ਿਆ ਗਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸਨੂੰ ਦੇਖਣਾ ਜ਼ਰੂਰ ਪਸੰਦ ਕਰਨਗੇ।

ਫਿਲਮ ਦੇ ਡਾਇਰੈਕਟਰ, ਕਮਲਜੀਤ ਸਿੰਘ ਨੇ ਕਿਹਾ ਕਿ ਜਦੋਂ ਮੈਂ ਇਹ ਕਹਾਣੀ ਲਿਖੀ, ਤਾਂ ਮੈਨੂੰ ਲੱਗਿਆ ਕਿ ਮੈਂ ਹੀ ਇਹਨਾਂ ਜਜ਼ਬਾਤਾਂ ਨਾਲ ਇਨਸਾਫ਼ ਕਰ ਸਕਾਂਗਾ ਜਿਹਨਾਂ ਨੂੰ ਸਿਰਫ਼ ਮੈਂ ਲਿਖਿਆ ਹੀ ਨਹੀਂ ਬਲਕਿ ਮਹਿਸੂਸ ਕੀਤਾ ਹੈ। ਕਾਸਟ ਅਤੇ ਕਰੂ ਦੇ ਹਰ ਮੈਂਬਰ ਨੇ ਬਹੁਤ ਸਹਿਯੋਗ ਦਿੱਤਾ ਹੈ। ਫ਼ਾਈਨਲ ਪ੍ਰਰੋਡਕਟ ਉਸ ਤੋਂ ਵੀ ਜਿਆਦਾ ਖ਼ੂਬਸੂਰਤ ਬਣਿਆ ਹੈ। ਹੁਣ ਮੈਂ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਦਰਸ਼ਕ ਵੀ ਇਸਨੂੰ ਉਹਨਾਂ ਹੀ ਸਹਿਯੋਗ ਦੇਣ। ਿਫ਼ਲਮ ਦੇ ਪ੍ਰਰੋਡੂਸਰ, ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰਰੀਤ ਮਿਨਹਾਸ ਨੇ ਕਿਹਾ ਕਿ ਭਾਵੇਂ ਸਾਨੂੰ ਆਪਣੇ ਪ੍ਰਰੋਡਕਟ ਤੇ ਪੂਰਾ ਵਿਸ਼ਵਾਸ ਹੈ ਪਰ ਜੀਵਰਨ ਜੀਵਰਨ ਿਫ਼ਲਮ ਦੀ ਰਿਲੀਜ਼ ਮਿਤੀ ਨੇੜੇ ਆ ਰਹੀ ਹੈ।

ਅਸੀਂ ਦਰਸ਼ਕਾਂ ਦੇ ਟੀਜ਼ਰ, ਟ੍ਰੇਲਰ ਅਤੇ ਗਾਣਿਆਂ ਨੂੰ ਦਿੱਤੇ ਪਿਆਰ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਿਫ਼ਲਮ ਵੀ ਇਨਾਂ ਹੀ ਪਿਆਰ ਦੇਣਗੇ।

ਿਫ਼ਲਮ ਵਿਚ ਮੈਂਡੀ ਤੱਖਰ ਅਤੇ ਜੋਬਨਪ੍ਰਰੀਤ ਸਿੰਘ ਤੋਂ ਇਲਾਵਾ ਮੁਕੁਲ ਦੇਵ, ਮਹਾਵੀਰ ਭੁੱਲਰ, ਸੋਨਪ੍ਰਰੀਤ ਜਵੰਦਾ, ਗੁਰਦੀਪ ਬਰਾੜ ਅਤੇ ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਓਂਕਾਰ ਮਿਨਹਾਸ ਅਤੇ ਕਾਇਸਟ੍ਰੈਕਸ 'ਸਾਕ' ਦੇ ਮਿਊਜ਼ਿਕ ਡਾਇਰੈਕਟਰ ਹਨ। ਕਮਲਜੀਤ ਸਿੰਘ ਨੇ ਇਸ ਿਫ਼ਲਮ ਦਾ ਨਿਰਦੇਸ਼ਨ ਵੀ ਕੀਤਾ ਹੈ।

ਗੁਰਮੀਤ ਸਿੰਘ ਨੇ ਿਫ਼ਲਮ ਵਿਚ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਹੈ। ਵੀਤ ਬਲਜੀਤ ਅਤੇ ਕਰਤਾਰ ਕਮਲ ਨੇ ਗੀਤਾਂ ਦੇ ਬੋਲ ਲਿਖੇ ਹਨ। ਮਿਨਹਾਸ ਪ੍ਰਰਾਈਵੇਟ ਲਿਮਟਿਡ ਤੋਂ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰਰੀਤ ਮਿਨਹਾਸ ਨੇ ਪੂਰੇ ਪ੍ਰਰੋਜੈਕਟ ਨੂੰ ਪ੍ਰਰੋਡਿਊਸ ਕੀਤਾ ਹੈ। ਿਫ਼ਲਮ ਦੀ ਦੁਨੀਆਂ ਭਰ ਵਿਚ ਵੰਡ ਵ੍ਹਾਈਟ ਹਿੱਲ ਸਟੂਡੀਓਜ ਵਲੋਂ ਕੀਤੀ ਹੈ। 'ਸਾਕ' 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ।