ਜੇਐੱਨਐੱਨ, ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਸਾਇੰਸ ਵਿਭਾਗਾਂ ਵਿਚ ਅੰਡਰ ਗ੍ਰੈਜੂਏਟ (ਯੂਜੀ) ਕੋਰਸ ਵਿਚ ਦਾਖਲੇ ਲਈ 19 ਸਤੰਬਰ ਨੂੰ ਪੀਯੂ ਸੀਈਟੀ (ਯੂਜੀ) ਕਰਵਾਈ ਜਾਵੇਗੀ। ਪੀਯੂ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਐਂਟਰੈਂਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਚੰਡੀਗਡ਼੍ਹ ਦੇ ਨਾਲ ਹੀ ਹੁਸ਼ਿਆਰਪੁਰ, ਲੁਧਿਆਣਾ, ਮੁਕਤਸਰ ਵਿਚ ਕੁਲ 24 ਸੈਂਟਰਾਂ ’ਚ ਪ੍ਰੀਖਿਆ ਲਈ ਜਾਵੇਗੀ। ਕੋਵਿਡ ਕਾਰਨ ਬੀਤੇ ਸਾਲ ਐਂਟਰੈਂਸ ਐਗਜ਼ਾਮ ਦੀ ਥਾਂ 12ਵੀਂ ਮੈਰਿਟ ਦੇ ਆਧਾਰ ’ਤੇ ਦਾਖਲਾ ਕਰ ਦਿੱਤਾ ਗਿਆ ਸੀ। ਸੀਈਟੀ (ਯੂਜੀ) ਲਈ ਇਸ ਵਾਰ 7326 ਉਮੀਦਵਾਰ ਪ੍ਰੀਖਿਆ ਦੇਮਗੇ। ਪੀਯੂ ਪ੍ਰਸ਼ਾਸਨ ਵੱਲੋਂ ਪ੍ਰੀਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Posted By: Tejinder Thind