ਜ. ਸ., ਚੰਡੀਗੜ੍ਹ : ਕੋਰੋਨਾ ਕਾਲ ਦੇ ਤਿੰਨ ਸਾਲਾਂ ਬਾਅਦ ਪੰਜਾਬ ਯੂਨੀਵਰਸਟੀ ਕੈਂਪਸ 'ਚ 18 ਅਕਤੂਬਰ ਨੂੰ ਵਿਦਿਆਰਥੀ ਸੰਘ ਚੋਣਾਂ ਦੀ ਯੂਟੀ ਪ੍ਰਸ਼ਾਸਨ ਵਲੋਂ ਹਰੀ ਝੰਡੀ ਮਿਲ ਚੁੱਕੀ ਹੈ। ਅਗਲੇ ਕੁਝ ਦਿਨਾਂ 'ਚ ਪੀਯੂ ਪ੍ਰਸ਼ਾਸਨ ਚੋਣਾਂ ਦਾ ਐਲਾਨ ਕਰ ਦੇਵੇਗਾ। ਲਿੰਗਦੋਹ ਕਮੇਟੀ ਨਿਯਮਾਂ ਦੇ ਤਹਿਤ ਮਤਦਾਨ ਨਾਲ 10 ਦਿਨ ਪਹਿਲਾਂ ਚੋਣਾਂ ਦਾ ਐਲਾਨ ਕਰਨਾ ਜ਼ਰੂਰੀ ਹੈ। ਪੀਯੂ ਕੈਂਪਸ 'ਚ ਵੀ ਸਾਰੇ ਵਿਦਿਆਰਥੀ ਸੰਗਠਨਾਂ ਦੇ ਸਾਹਮਣੇ ਇਨ੍ਹੀਂ ਦਿਨੀਂ ਵੋਟਰਾਂ ਨੂੰ ਕੈਂਪਸ 'ਚ ਰੋਕਣਾ ਮੁਸ਼ਕਲ ਹੋ ਰਿਹਾ ਹੈ। ਇਸ ਹਫਤੇ ਛੁੱਟੀਆਂ ਦੇ ਕਾਰਨ ਇਨ੍ਹੀਂ ਦਿਨੀਂ ਪੀਯੂ ਚੋਣਾਂ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਾਸਟਲਰ ਆਪਣੇ ਘਰਾਂ ਨੂੰ ਚਲੇ ਗਏ ਹਨ। ਅਗਲੇ 2-3 ਦਿਨਾਂ 'ਚ ਚੋਣਾਂ ਦਾ ਅਧਿਕਾਰਤ ਤੌਰ 'ਤੇ ਐਲਾਨ ਹੋਣ ਦੀ ਉਮੀਦ ਹੈ। ਕੈਂਪਸ 'ਚ 10 ਅਕਤੂਬਰ ਤੋਂ ਬਾਅਦ ਹੀ ਰੌਣਕ ਬੱਝਣ ਦੀ ਉਮੀਦ ਹੈ। ਫਿਲਹਾਲ ਵਿਦਿਆਰਥੀ ਸੰਗਠਨਾਂ ਨੇ ਚੋਣ ਪ੍ਰਚਾਰ ਤੋਂ ਵੱਧ ਚੋਣਾਂ 'ਚ ਉਤਾਰੇ ਜਾਣ ਵਾਲੇ ਕੈਂਡੀਡੇਟਸ ਨੂੰ ਲੈ ਕੇ ਮੰਥਨ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀ ਸੰਗਠਨਾਂ ਨੇ ਸੰਭਾਵਿਤ ਉਮੀਦਵਾਰਾਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਚੋਣਾਂ ਤੋਂ ਪਹਿਲਾਂ ਪ੍ਰਚਾਰ ਅਤੇ ਦੂਸਰੇ ਕੰਮਾਂ ਦੀ ਡਿਊਟੀ ਨੂੰ ਲੈ ਕੇ ਵੀ ਦੇਰ ਰਾਤ ਤਕ ਮੰਥਨ ਚੱਲ ਰਿਹਾ ਹੈ। ਇਸ ਵਾਰ ਪੀਯੂ ਵਿਦਿਆਰਥੀ ਸੰਘ ਚੋਣਾਂ 'ਚ ਫਿਲਹਾਲ ਕਿਸੇ ਵੀ ਪਾਰਟੀ ਦੇ ਲਈ ਜਿੱਤ ਦੀ ਰਾਹ ਆਸਾਨ ਨਹੀਂ ਲਗ ਰਹੀ। ਇਸ ਸਾਲ ਕਈ ਵਿਦਿਆਰਥੀ ਸੰਗਠਨ ਪ੍ਰਰੈਜ਼ੀਡੈਂਟ ਅਹੁਦੇ 'ਤੇ ਆਪਣੇ ਉਮੀਦਵਾਰਾਂ ਨੂੰ ਉਤਾਰਨ ਦੀ ਤਿਆਰੀ 'ਚ ਹੈ।

--------

ਬਾਕਸ

ਵਿਭਾਗਾਂ ਤੋਂ ਮੰਗੀ ਵਿਦਿਆਰਥੀਆਂ ਦੀ ਜਾਣਕਾਰੀ

ਪੀਯੂ ਪ੍ਰਸ਼ਾਸਨ ਨੇ ਪੀਯੂ ਦੇ ਵਿਭਾਗਾਂ 'ਚ ਦਾਖਲਾ ਲੈਣ ਵਾਲੇ ਸਾਰੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਐੱਮਫਿਲ ਅਤੇ ਪੀਐੱਚਡੀ ਵਿਦਿਆਰਥੀਆਂ ਦੀ ਪੂਰਾ ਡਾਟਾ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਨ। ਜ਼ਿਆਦਾਤਰ ਵਿਭਾਗਾਂ ਨੇ ਜਾਣਕਾਰੀ ਡੀਐੱਸਡਬਲਿਊ ਦਫਤਰ ਨੂੰ ਦੇ ਦਿੱਤੀ ਹੈ। ਬਾਹਰੀ ਲੋਕਾਂ ਦੀ ਐਂਟਰੀ ਰੋਕਣ ਦੇ ਲਈ ਸਾਰੇ ਹੋਸਟਲ ਵਾਰਡਨਾਂ ਨੂੰ ਡੀਐੱਸਡਬਲਿਊ ਵਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਹੋਸਟਲਰ ਦੇ ਕਿਸੇ ਵੀ ਗੈਸਟ ਨੂੰ ਚੋਣਾਂ ਤਕ ਐਂਟਰੀ ਨਹੀਂ ਦਿੱਤੀ ਜਾਵੇਗੀ।