ਹਰਜੋਤ ਸਿੰਘ ਅਰੋੜਾ, ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਵੱਖ-ਵੱਖ ਪ੍ਰੀਖਿਆਵਾਂ ਦੇ ਨਤੀਜੇ/ਮੁਲਾਂਕਣ ਸੀਟ ਮਈ/ਸਤੰਬਰ, 2020 ਸਬੰਧੀ ਐਲਾਨ ਕੀਤਾ ਹੈ। ਇਨ੍ਹਾਂ ਵਿਚ ਬੈਚਲਰ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨਾਲੋਜੀ-2 ਸਮੈਸਟਰ, ਮਈ-2020, ਐੱਮਐੱਸਸੀ (ਐੱਚਐੱਸ)-ਗਣਿਤ-ਚੌਥਾ ਸਮੈਸਟਰ, ਸਤੰਬਰ-2020, ਬੈਚਲਰ ਆਫ ਸਾਇੰਸ-2 ਸਮੈਸਟਰ, ਮਈ-2020, ਆਫ਼ਤ ਪ੍ਰਬੰਧ ਤੇ ਕਾਰਪੋਰੇਟ ਸੁਰੱਖਿਆ-ਦੂਜੇ ਸਮੈਸਟਰ ਵਿਚ ਪੀਜੀਜੀ ਡਿਪਲੋਮਾ, ਸਤੰਬਰ-2020, ਐੱਮਸੀਏ-ਚੌਥਾ ਸਮੈਸਟਰ, ਮਈ-2020, ਫੂਡ ਪ੍ਰੋਸੈਸਿੰਗ ਤੇ ਕੁਆਲਟੀ ਮੈਨਜਮੈਂਟ ਸਤੰਬਰ-2020 ਸ਼ਾਮਲ ਹਨ। ਇਹ ਨਤੀਜੇ ਸਬੰਧਤ ਵਿਭਾਗਾਂ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖੇ ਜਾ ਸਕਦੇ ਹਨ।

Posted By: Jagjit Singh