ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀ ਤਬਦੀਲ ਕੀਤੇ ਸਕੂਲਾਂ ਦੇ ਸਮੇਂ ਨੂੰ 19 ਜਨਵਰੀ ਤਕ ਹੋਰ ਵਧਾ ਦਿੱਤਾ ਹੈ। ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਮਿਆਦ 15 ਜਨਵਰੀ 2020 ਤਕ ਸੀ ਅਤੇ ਮੌਸਮ ਵਿਚ ਗੜਬੜੀ ਨੂੰ ਦੇਖਦਿਆਂ ਇਸ ਵਿਚ 4 ਹੋਰ ਦਿਨਾਂ ਦਾ ਵਾਧਾ ਕੀਤਾ ਗਿਆ ਹੈ ਜਿਸ ਕਰ ਕੇ ਸਾਰੇ ਸਕੂਲ ਹੁਣ 19 ਜਨਵਰੀ ਤਕ ਸਵੇਰੇ 10 ਵਜੇ ਹੀ ਖੁੱਲ੍ਹਣਗੇ।

ਡਾਇਰੈਕਟਰ ਸਕੂਲ ਸਿੱਖਿਆ ਸੁਖਜੀਤਪਾਲ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਹੁਕਮ ਪੰਜਾਬ ਦੇ ਸਰਕਾਰੀ, ਅਨਏਡਿਡ ਅਤੇ ਏਡਿਡ ਸਕੂਲਾਂ ਤੋਂ ਇਲਾਵਾ ਨਿੱਜੀ ਸਕੂਲਾਂ ਲਈ ਵੀ ਲਾਗੂ ਰਹਿਣਗੇ। ਵਿਭਾਗ ਵੱਲੋਂ ਜਾਰੀ ਵੇਰਵਿਆਂ ਮੁਤਾਬਕ ਪੰਜਾਬ ਵਿਚ ਠੰਢ ਅਤੇ ਧੁੰਦ ਦੇ ਮੌਸਮ ਨੂੰ ਭਾਂਪਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਦੱਸਣਾ ਬਣਦਾ ਹੈ ਕਿ 24 ਦਬੰਬਰ 2019 ਨੂੰ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਦੀ ਥਾਂ ਸਵੇਰੇ 10 ਵਜੇ ਅਤੇ ਸ਼ਾਮ 3 ਵਜੇ ਦੀ ਥਾਂ 4 ਵਜੇ ਤਕ ਕੀਤਾ ਗਿਆ ਸੀ ਜਿਹੜਾ 19 ਜਨਵਰੀ ਤਕ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਰਹੇਗਾ।