ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ (BSP) ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਦਸੂਹਾ ਤੋਂ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ ਸ਼ਰਮਾ) ਤੇ ਵਿਧਾਨ ਸਭਾ ਲੁਧਿਆਣਾ ਉੱਤਰੀ ਤੋਂ ਗੁਰਮੇਲ ਸਿੰਘ ਜੀਕੇ ਹਲਕਾ ਇੰਚਾਰਜ ਹੋਣਗੇ। ਭਵਿੱਖ ਵਿਚ ਬਸਪਾ ਵਲੋਂ ਐਲਾਨੇ ਗਏ ਹਲਕਾ ਇੰਚਾਰਜ ਸੰਭਾਵੀ ਉਮੀਦਵਾਰ ਹੋਣਗੇ। ਇਹ ਜਾਣਕਾਰੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਿੱਤੀ ਹੈ।

Posted By: Seema Anand