ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਪੰਜਾਬ ਪੁਲਿਸ ਦੇ 1995 ਤੇ 1996 ਬੈਚ ਦੇ ਅੱਠ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀ ਪੀ) ਦੇ ਰੈਂਕ ਵਜੋਂ ਤਰੱਕੀ ਦਿੱਤੀ ਹੈ ।

ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਪਿਲ ਦੇਵ, ਪ੍ਰਮੋਦ ਬਾਨ, ਮੁਹੰਮਦ ਫੈਜ ਫਾਰੂਕੀ, ਅਮਿਤ ਪ੍ਰਸ਼ਾਦ,ਜੀ ਨਾਗੇਸ਼ਵਰ ਰਾਓ, ਵਿਭੂ ਰਾਜ, ਰਜੀਵ ਅਹੀਰ ਅਤੇ ਐਲ ਕੇ ਯਾਦਵ ਨੂੰ ਏ ਡੀ ਜੀ ਪੀ ਦੇ ਰੈਂਕ ਵਜੋਂ ਪਦ ਉੱਨਤ ਕੀਤਾ ਗਿਆ ਹੈ।

ਗ੍ਰਹਿ ਵਿਭਾਗ ਨੇ 10 ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਰੋਹਿਤ ਚੌਧਰੀ ਨੂੰ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਕਮਿਸ਼ਨ,ਰਾਮ ਸਿੰਘ ਨੂੰ ਏਡੀਜੀਪੀ ਮਾਡਰਨਾਈਜੇਸ਼ਨ ਦੇ ਨਾਲ ਸਾਈਬਰ ਕ੍ਰਾਈਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪ੍ਰਮੋਦ ਬਾਨ ਨੂੰ ਏਡੀਜੀਪੀ ਸਪੈਸ਼ਲ ਕ੍ਰਾਈਮ ਅਤੇ ਆਰਥਿਕ ਅਪਰਾਧ ਵਿੰਗ, ਐਮ ਐਫ ਫਾਰੂਕੀ ਨੂੰ ਏ ਡੀ ਜੀ ਪੀ ਪਬਲਿਕ ਸ਼ਿਕਾਇਤਾਂ, ਅਮਿਤ ਪ੍ਰਸਾਦ ਨੂੰ ਏ ਡੀ ਜੀ ਪੀ ਸੀ ਆਈ,ਵਿਭੂ ਰਾਜ ਅਤੇ ਐਲ ਕੇ ਯਾਦਵ ਨੂੰ ਏ ਡੀ ਜੀ ਪੀ ਵਿਜੀਲੈਂਸ ਬਿਊਰੋ ਪੰਜਾਬ, ਕੌਸਤੁਭ ਸ਼ਰਮਾ ਨੂੰ ਆਈ ਜੀ ਜਲੰਧਰ , ਗੁਰਪ੍ਰੀਤ ਸਿੰਘ ਤੂਰ ਨੂੰ ਡੀ ਆਈ ਜੀ ਰੋਪੜ ਰੇਂਜ, ਸੁਰਜੀਤ ਸਿੰਘ ਨੂੰ ਡੀ ਆਈ ਜੀ ਫ਼ਰੀਦਕੋਟ ਰੇਂਜ ਲਗਾਇਆ ਗਿਆ ਹੈ


Posted By: Jagjit Singh