22ਪੀ

ਜ਼ੀਰਕਪੁਰ ਪੁਲਿਸ ਮੌਲ ਪ੍ਰਬੰਧਕਾਂ ਨੂੰ ਹਦਾਇਤਾਂ ਦਿੰਦੀ ਹੋਈ ਤੇ ਪਿੰਡ ਲੋਹਗੜ੍ਹ 'ਚ ਖੜ੍ਹਾ ਕੀਤਾ ਗਿਆ ਰਾਵਣ ਦਾ ਪੁਤਲਾ।

ਜੇਐੱਸ ਕਲੇਰ, ਜ਼ੀਰਕਪੁਰ : ਦੇਸ਼ ਭਰ 'ਚ ਅੱਜ ਦੁਸਹਿਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜ਼ੀਰਕਪੁਰ ਸ਼ਹਿਰ ਵਿੱਚ 3 ਥਾਵਾਂ ਤੇ ਮਨਾਏ ਜਾਏ ਵਾਲੇ ਦੁਸਹਿਰੇ ਦੇ ਮੱਦੇਨਜ਼ਰ ਦੁਸਹਿਰਾ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਦੁਸਹਿਰਾ 'ਤੇ ਭੀੜ ਨੂੰ ਦੇਖਦਿਆਂ ਐੱਸਐਸੱਪੀ ਮਹਾਲੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ 'ਤੇ ਪੁਲਿਸ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਪੁਲਿਸ ਵੱਲੋਂ ਪਿਛਲੇ 2 ਦਿਨਾਂ ਤੋਂ ਲਗਾਤਾਰ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਹੋਈ ਹੈ ਅਤੇ ਸ਼ਹਿਰ ਵਿੱਚ ਦੁਕਾਨਾਂ, ਹੋਟਲਾਂ, ਮੌਲਾ ਦੀ ਚੈਕਿੰਗ ਕੀਤੀ ਜਿਸ ਰਹੀ ਹੈ ਅਤੇ ਰਾਤ 10:30 ਵਜੇ ਤੋਂ ਬਾਅਦ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਦੁਸ਼ਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ੀਰਕਪੁਰ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਦੁਸ਼ਹਿਰਾ ਗਰਾਊਂਡਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨਾਂ੍ਹ ਦੁਸ਼ਹਿਰੇ ਵਾਲੇ ਦਿਨ ਪੁਲਿਸ ਦੀਆਂ ਟੀਮਾਂ ਦੀ ਡਿਊਟੀ ਲਗਾਈ ਗਈ। ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦੁਸ਼ਹਿਰਾ ਮਨਾਉਣ ਸਬੰਧੀ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਹਨ, ਜਿਨਾਂ੍ਹ ਦੀ ਪਾਲਣਾਂ ਯਕੀਨੀ ਬਣਾਈ ਜਾਵੇਗੀ। ਉਨਾਂ੍ਹ ਦੱਸਿਆ ਕਿ ਇਸ ਬਾਰ ਸ਼ਹਿਰ ਵਿੱਚ ਦੁਸਹਿਰੇ ਦੇ ਸੰਬੰਧ ਵਿੱਚ ਲੋਹਗੜ੍ਹ, ਪਿੰਡ ਛੱਤ ਅਤੇ ਪਿੰਡ ਦੌਲਤ ਸਿੰਘ ਵਾਲਾ ਭਬਾਤ ਵਿਖੇ ਸਮਾਗਮ ਆਯੋਜਿਤ ਕੀਤੇ ਜਾਣਗੇ। ਪਿੰਡ ਲੋਹਗੜ੍ਹ ਵਿੱਚ ਆਯੋਜਿਤ ਸਮਾਗਮ ਵਿੱਚ ਪੰਜਾਬੀ ਗਾਇਕ ਜੱਸ ਬਾਜਵਾ ਅਤੇ ਪਿੰਡ ਛੱਤ ਵਿੱਚ ਆਯੋਜਿਤ ਸਮਾਗਮ 'ਚ ਪੰਜਾਬੀ ਗਾਇਕ ਸੁਰਿੰਦਰ ਿਛੰਦਾ ਲੋਕਾਂ ਦਾ ਮਨੋਰੰਜਨ ਕਰਨਗੇ।