ਜੇਐੱਸ ਕਲੇਰ, ਜ਼ੀਰਕਪੁਰ : ਸਥਾਨਕ ਸ਼ਹਿਰ ਦੀ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਬਲਟਾਣਾ ਦੇ ਵਾਰਡ ਨੰਬਰ ਹਰਮਿਲਾਪ ਨਗਰ ਫੇਸ-1 ਦੀ ਮੇਨ ਮਾਰਕੀਟ ਦੇ ਦੁਕਾਨਦਾਰ ਅਤੇ ਰਾਹਗੀਰ ਪਿਛਲੇ 3 ਮਹੀਨੇ ਤੋਂ ਓਵਰਫਲੋ ਹੋ ਰਹੇ ਸੀਵਰੇਜ ਦੀ ਸਮੱਸਿਆ ਕਾਰਨ ਪਰੇਸ਼ਾਨੀ ਵਿਚ ਹਨ। ਇਸ ਸਬੰਧ 'ਚ ਜਾਣਕਾਰੀ ਦੇਂਦੇ ਹੋਏ ਆਮ ਆਦਮੀ ਪਾਰਟੀ ਹਲਕਾ ਦੇ ਯੂਥ ਵਿੰਗ ਦੇ ਕਰਮਜੀਤ ਸਿੰਘ ਚੌਹਾਨ ਅਤੇ ਗੁਰਪ੍ਰਰੀਤ ਸਿੰਘ ਵਿਰਕ ਨੇ ਦੱਸਿਆ ਕੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਅਤੇ ਵਾਰਡ ਨੰਬਰ 1 ਦੇ ਐੱਮਸੀ ਨੂੰ ਦੱਸਣ ਤੋਂ ਬਾਅਦ ਵੀ ਕਿਸੇ ਅਧਿਕਾਰੀ ਵੱਲੋਂ ਕੋਈ ਵੀ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਜਾ ਕੇ ਦੁਕਾਨਦਾਰਾਂ ਨਾਲ ਗੱਲ ਕੀਤੀ ਅਤੇ ਮੌਕੇ 'ਤੇ ਹੀ ਜ਼ੀਰਕਪੁਰ ਨਗਰ ਕੌਂਸਲ ਦੇ ਇੰਜੀਨੀਅਰ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕੀ ਜਦੋਂ ਉਨ੍ਹਾਂ ਨੇ ਕੌਂਸਲ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਬਾਰੇ ਕਿਹਾ ਤਾਂ ਕੌਂਸਲ ਅਧਿਕਾਰੀਆਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਇਸ ਮੌਕੇ ਕਰਮਜੀਤ ਸਿੰਘ ਚੋਹਾਨ ਨੇ ਦੱਸਿਆ ਕਿ ਗੰਦਾ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੋਣ ਕਰ ਕੇ ਪਹਿਲਾ ਵੀ ਏਕਤਾ ਵਿਹਾਰ, ਪੀਰ ਮੁੱਛਲਾ 'ਚ ਹੈਜ਼ਾ ਫੈਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਕਿਤੇ ਇਥੇ ਵੀ ਓਹੀ ਹਾਲਾਤ ਨਾ ਬਣ ਜਾਣ। ਕਰਮਜੀਤ ਸਿੰਘ ਚੋਹਾਨ ਨੇ ਦੱਸਿਆ ਕਿ ਜੇ ਸੀਵਰ ਦਾ ਹੱਲ 2 ਜਾਂ 3 ਦਿਨਾਂ 'ਚ ਨਾ ਕੱਿਢਆ ਗਿਆ ਤਾਂ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ। ਇਸ ਮੌਕੇ ਹਰਮਿਲਾਪ ਨਗਰ ਫੇਸ-1 ਦੀ ਮਾਰਕੀਟ ਦੇ ਦੁਕਾਨਦਾਰ ਸੁਲੇਖ ਬਾਂਸਲ, ਰਣਜੀਤ, ਸੰਜੇ, ਗਾਬਾ ਜੀ, ਜਗਣਨਾਥ, ਸਲੀਲ, ਕਮਲਜੀਤ, ਰਣਦੀਪ, ਰਾਸ਼ਦਿ, ਅਮਰ ਸੈਣੀ, ਰਾਜਾ ਨੇ ਦੱਸਿਆ ਕਿ ਸੀਵਰੇਜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਉਨ੍ਹਾਂ ਦੀਆਂ ਦੁਕਾਨਾਂ ਦੀ ਬੇਸਮੈਂਟ 'ਚ ਵੀ ਭਰ ਰਿਹਾ ਹੈ ਅਤੇ ਬਦਬੂ ਕਰਕੇ ਸੜਕ ਤੇ ਵੀ ਲੋਕਾਂ ਦਾ ਚੱਲਣਾ ਬਹੁਤ ਅੌਖਾ ਹੋ ਗਿਆ ਹੈ ਜਿਸ ਕਰ ਕੇ ਸਾਡੀ ਦੁਕਾਨਦਾਰੀ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ।