ਮਹਿਰਾ, ਖਰੜ : ਕਜੌਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਕਾਂਗਰਸੀ ਤੇ ਅਕਾਲੀਆਂ 'ਚ ਚੱਲ ਰਹੀ ਖਿੱਚੋਤਾਣ ਦਾ ਅੱਜ ਨਗਰ ਕੌਂਸਲ ਖਰੜ ਦੀ ਇਕ ਅਹਿਮ ਮੀਟਿੰਗ ਦੌਰਾਨ ਅੰਤ ਹੋ ਗਿਆ। ਇਹ ਮੀਟਿੰਗ ਨਗਰ ਕੌਂਸਲ ਪ੍ਰਧਾਨ ਜਸਪ੍ਰਰੀਤ ਕੌਰ ਲੌਗੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਕੌਂਸਲਰ ਹਰਿੰਦਰ ਪਾਲ ਸਿੰਘ ਜੌਲੀ, ਰਾਜਵੀਰ ਰਾਜੀ, ਗੋਬਿੰਦਰ ਚੀਮਾ ਵਲੋਂ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਨਿਜਾਤ ਪਾਉਣ ਦੀ ਗੱਲ 'ਤੇ ਜ਼ੋਰ ਦਿੱਤਾ ਗਿਆ ਅਤੇ ਜਲਦ ਹੀ ਕਜੌਲੀ ਵਾਟਰ ਵਰਕਸ ਤੋਂ ਪਾਣੀ ਸ਼ਹਿਰ ਨੂੰ ਦੇਣ ਸਬੰਧੀ ਮਤਾ ਪਾਸ ਕਰਨ ਦੀ ਗੱਲ ਆਖੀ ਗਈ। ਕਾਫ਼ੀ ਬਹਿਸ ਤੇ ਹੰਗਾਮੇ ਤੋਂ ਬਾਅਦ ਇਹ ਮਤਾ ਇਸ ਸ਼ਰਤ ਤੇ ਪਾਸ ਕਰ ਦਿੱਤਾ ਗਿਆ ਕਿ ਜਿੰਨੇ ਫੰਡਜ਼ ਪੰਜਾਬ ਸਰਕਾਰ ਵੱਲੋਂ ਇਸ ਲਈ ਦਿੱਤੇ ਜਾਣਗੇ ਉੱਨੇ ਹੀ ਫੰਡਜ਼ ਸਥਾਨਕ ਨਗਰ ਕੌਂਸਲ ਵੱਲੋਂ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸ਼ਰਤ ਲਾਗੂ ਕੀਤੀ ਕਿ ਇਸ ਪੋ੍ਜੈਕਟ 'ਤੇ ਕੋਈ ਵੀ ਵਿਅਕਤੀ ਉਦੋਂ ਤਕ ਉਦਘਾਟਨ ਜਾਂ ਨੀਂਹ ਪੱਥਰ ਨਹੀਂ ਰੱਖੇਗਾ ਭਾਵੇਂ ਉਹ ਖੁਦ ਕਿਉਂ ਨਾ ਹੋਵੇ ਜਦੋਂ ਤਕ ਇਹ ਪ੍ਰਰਾਜੈਕਟ ਪੂਰਾ ਨਹੀਂ ਹੁੰਦਾ।

ਇਸੇ ਦੌਰਾਨ ਹੋਰ ਮਤਿਆਂ ਵਿਚ ਨਗਰ ਕੌਂਸਲ ਦੀ ਪ੍ਰਧਾਨ ਲਈਨਵੀਂ ਗੱਡੀ ਖਰੀਦਣ ਦਾ ਮਤਾ ਪਾਸ ਕੀਤਾ ਗਿਆ ਅਤੇ ਮੁਲਾਜ਼ਮਾਂ ਸਬੰਧੀ ਵੀ ਕਈ ਮਤੇ ਪਾਸ ਕੀਤੇ ਗਏ। ਕੌਂਸਲਰ ਗੋਬਿੰਦਰ ਸਿੰਘ ਚੀਮਾ ਨੇ ਕਿਹਾ ਕਿ ਕਿਉਂਕਿ ਵਾਟਰ ਸਪਲਾਈ ਲਈ ਉਨ੍ਹਾਂ ਦੇ ਪਿੰਡ ਦੀ 60 ਕਰੋੜ ਰੁਪਏ ਦੀ ਜ਼ਮੀਨ ਦਿੱਤੀ ਜਾ ਰਹੀ ਹੈ, ਇਸ ਲਈ ਜ਼ਰੂਰੀ ਹੈ ਕਿ ਪਿੰਡ ਦੇ ਬੱਚਿਆਂ ਲਈ ਉਥੇ ਖੇਡ ਗਰਾਊਂਡ ਬਣਾਇਆ ਜਾਵੇ। ਇਸ ਮੌਕੇ ਕੌਂਸਲਰ ਰਾਜਬੀਰ ਰਾਜੀ ਨੇ ਮੰਗ ਕੀਤੀ ਕਿ ਨਿੱਝਰ ਰੋਡ ਤੋਂ ਲੈ ਕੇ ਛੱਜੂਮਾਜਰਾ ਰੋਡ ਤਕ ਸੜਕ ਮੁਕੰਮਲ ਕੀਤੀ ਜਾਵੇ। ਇਸ ਦੌਰਾਨ ਨੀਲਮ ਕੁਮਾਰੀ ਕੌਂਸਲਰ ਨੇ ਮੰਗ ਕੀਤੀ ਕਿ ਉਨਾਂ੍ਹ ਦੇ ਵਾਰਡ ਤੇ ਲਾਗਲੇ ਵਾਰਡਾਂ 'ਚ ਪੀਣ ਵਾਲੇ ਪਾਣੀ ਲਈ ਪਾਈਪ ਲਾਈਨ ਪਾਈ ਜਾਵੇ। ਸੋਹਣ ਸਿੰਘ ਛੱਜੂਮਾਜਰਾ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ 'ਚ ਸਟਰੀਟ ਲਾਈਟ ਠੀਕ ਕਰਨ ਵਾਲੇ ਵਧੇਰੇ ਕਰਮਚਾਰੀ ਲਗਾਏ ਜਾਣ। ਰਾਜਬੀਰ ਸਿੰਘ ਰਾਜੀ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਬਿਲਡਰਾਂ ਵੱਲ ਨਗਰ ਕੌਂਸਲ ਦੇ ਕਰੋੜਾਂ ਰੁਪਏ ਬਕਾਏ ਹਨ, ਉਸ ਦੀ ਵਸੂਲੀ ਤੁਰੰਤ ਕੀਤੀ ਜਾਵੇ। ਇਸੇ ਤਰ੍ਹਾਂ ਕੌਂਸਲਰ ਵਨੀਤ ਜੈਨ ਨੇ ਮੰਗ ਕੀਤੀ ਕਿ ਖਰੜ ਸ਼ਹਿਰ 'ਚ ਮਿ੍ਤਕ ਦੇਹਾਂ ਦੇ ਲਈ ਫਰਿੱਜ਼ਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੀਟਿੰਗ ' ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਮਤੇ ਪਾਸ ਕੀਤੇ ਗਏ।

ਕੌਂਸਲ ਦੀ ਪ੍ਰਧਾਨ ਨੇ ਸਾਰੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਚਹੁੰਪੱਖੀ ਵਿਕਾਸ ਲਈ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ। ਮੀਟਿੰਗ 'ਚ ਕੌਂਸਲ ਦੇ ਕਾਰਜ ਸਾਧਕ ਅਫਸਰ ਸੰਗੀਤ ਆਹਲੂਵਾਲੀਆਂ, ਵਿਨੇ ਮਹਾਜਨ ਐਕਸੀਅਨ, ਹਰਪ੍ਰਰੀਤ ਸਿੰਘ ਭਿਓਰਾ ਐੱਸਡੀਓ, ਅਮਿਤ ਦੁਰੇਜਾ ਐੱਸਡੀਓ, ਅਨਿਲ ਕੁਮਾਰ ਅਤੇ ਰਾਜੇਸ਼ ਜੇਈ ਤੋਂ ਇਲਾਵਾ ਹਰਦਰਸ਼ਨ ਸਿੰਘ ਸੈਨਟਰੀ ਇੰਸਪੈਕਟਰ ਵੀ ਸਨ।