ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਹੁਨਰ ਵਿਕਾਸ ਮਿਸਨ ਵੱਲੋ ਏਮਜ਼ ਬਠਿੰਡਾ 'ਚ ਨਰਸਾਂ ਲਈ ਮੁਫਤ ਰੇਸਪੀਰੇਟਰੀ ਥੈਰਾਪਿਸਟ ਦਾ ਕੋਰਸ ਸਤੰਬਰ 'ਚ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਪੀਐੱਸਡੀਐੱਮ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਦਾ ਮੰਤਵ ਨਰਸਾਂ ਦੀ ਕਿੱਤਾ ਮੁਖੀ ਹੁਨਰ ਅਤੇ ਨੌਕਰੀ ਦੀ ਸੰਭਾਵਾਨਾਵਾਂ 'ਚ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ ਤੇ ਕੋਰਸ 'ਚ ਦਾਖਲਾ ਲੈਣ ਲਈ ਉਮੀਦਵਾਰ ਨੇ 60 ਪ੍ਰਤੀਸ਼ਤ ਨੰਬਰਾਂ ਨਾਲ ਬੀਐੱਸਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਕੋਲ 60 ਪ੍ਰਤੀਸ਼ਤ ਨੰਬਰਾਂ ਨਾਲ ਜੀਐੱਨਐੱਮ ਨਰਸਿੰਗ ਕੋਰਸ ਨਾਲ 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ 'ਚ ਸਰਟੀਫਾਇਡ ਉਮੀਦਵਾਰਾਂ ਨੂੰ ਪੀਜੀਆਰਕੇਏਐੱਮ ਪੋਰਟਲ ਰਾਹੀ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿਚ ਨੌਕਰੀ ਲਗਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰ 'ਚ ਸੰਪਰਕ ਕਰ ਸਕਦੇ ਹਨ। ਇਸ ਕੋਰਸ ਲਈ ਸਿਖਿਆਰਥੀਆਂ ਲਈ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਮੁਫਤ ਹੋਵੇਗਾ।