ਚੰਡੀਗੜ੍ਹ, ਜੇਐੱਨਐੱਨ : ਚੰਡੀਗੜ੍ਹ ਦੇ ਗੋਲਫ ਖਿਡਾਰੀਆਂ ਸਮੇਤ ਖੇਡ ਪ੍ਰੇਮੀਆਂ ਲਈ ਇਹ ਵੱਡਾ ਝਟਕਾ ਹੈ। ਚੰਡੀਗੜ੍ਹ ਗੋਲਫ ਕਲੱਬ ਵਿਖੇ ਅੰਤਰਰਾਸ਼ਟਰੀ ਗੋਲਫਰਾਂ ਲਈ ਬਣਾਈਆਂ ਜਾਣ ਵਾਲੀਆਂ 14 ਵਿਸ਼ੇਸ਼ ਹਟਸ ਹੁਣ ਨਹੀਂ ਬਣਾਈਆਂ ਜਾਣਗੀਆਂ। ਦਰਅਸਲ ਪੰਜਾਬ ਦੇ ਰਾਜਪਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗੋਲਫ ਕਲੱਬ ਦਾ ਇਹ ਡਰੀਮ ਪ੍ਰੋਜੈਕਟ ਸੀ, ਗੋਲਫ ਕਲੱਬ ਯੂਰਪ ਤੇ ਅਮਰੀਕਾ ਦੀ ਤਰਜ਼ 'ਤੇ ਗੋਲਫ ਕਲੱਬ 'ਚ ਅਜਿਹੀਆਂ ਹਟਸ ਬਣਾਉਣਾ ਚਾਹੁੰਦਾ ਸੀ, ਜੋ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਹੋਣ। ਇਨ੍ਹਾਂ ਹਟਸ ਬਣਾਉਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਨ। ਪ੍ਰਸ਼ਾਸਨ ਨੇ ਹਟਸ ਲਈ ਬਿਲਡਿੰਗ ਪਲਾਨ ਵੀ ਮਨਜ਼ੂਰ ਕਰ ਲਿਆ ਸੀ।

ਚੰਡੀਗੜ੍ਹ ਗੋਲਫ ਕਲੱਬ ਵਿਖੇ ਹਰ ਸਾਲ ਤਿੰਨ ਤੋਂ ਚਾਰ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਗੋਲਫ ਟੂਰਨਾਮੈਂਟ ਕਰਵਾਏ ਜਾਂਦੇ ਹਨ। ਪੀਜੀਟੀਆਈ ਦੇ ਇਨ੍ਹਾਂ ਟੂਰਨਾਮੈਂਟਾਂ ਵਿੱਚ ਕਈ ਵਿਦੇਸ਼ੀ ਖਿਡਾਰੀ ਵੀ ਖੇਡਣ ਲਈ ਆਉਂਦੇ ਹਨ, ਇਹ ਖਿਡਾਰੀ ਹੋਟਲਾਂ ਦੀ ਬਜਾਏ ਇਨ੍ਹਾਂ ਹਟਸ ਵਿਚ ਰਹਿਣਾ ਪਸੰਦ ਕਰਦੇ ਹਨ। ਦੁਨੀਆ ਦੇ ਸਭ ਤੋਂ ਵਧੀਆ ਗੋਲਫ ਕਲੱਬਾਂ ਵਿਚ ਅੰਤਰਰਾਸ਼ਟਰੀ ਗੋਲਫਰਾਂ ਲਈ ਅਜਿਹੀਆਂ ਸਹੂਲਤਾਂ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਗੋਲਫ ਕਲੱਬਾਂ ਵਿਚ ਹਟਸ ਬਣਾਉਣ ਦਾ ਫੈਸਲਾ ਵੀ ਕੀਤਾ ਹੈ। ਇਸ ਨਾਲ ਗੋਲਫ ਕਲੱਬ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਤੇ ਗੋਲਫਰਾਂ ਨੂੰ ਅੰਤਰਰਾਸ਼ਟਰੀ ਸਹੂਲਤਾਂ ਦੇਣ ਦੀ ਇੱਛਾ ਵੀ ਪੈਦਾ ਹੋਈ।

ਅਹੁਦਾ ਅਧਿਕਾਰੀ ਬੋਲੇ ਇਕ ਵਾਰ ਫਿਰ ਕਰਨਗੇ ਕੋਸ਼ਿਸ਼

ਗੋਲਫ ਕਲੱਬ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਵੀ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਇਹ ਸਾਡਾ ਡ੍ਰੀਮ ਪ੍ਰੋਜੈਕਟ ਹੈ, ਇਸ ਲਈ ਅਸੀਂ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ 'ਚੋਂ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਵੇਗਾ। ਇਹ ਪ੍ਰੋਜੈਕਟ ਗੋਲਫ ਕਲੱਬ ਨੂੰ ਇਕ ਵੱਖਰੀ ਪਛਾਣ ਦੇਵੇਗਾ। ਇਸ ਲਈ ਮੈਂ ਇਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।

23 ਤੋਂ 25 ਨਵੰਬਰ ਦੇ ਵਿਚਕਾਰ ਹੋਇਆ ਸੀ ਮਹਿਲਾ ਗੋਲਫ ਟੂਰਨਾਮੈਂਟ

ਹਾਲ ਹੀ ਵਿਚ ਚੰਡੀਗੜ੍ਹ ਗੋਲਫ ਕਲੱਬ ਵਿਚ 27ਵੀਂ ਪੰਜਾਬ ਓਪਨ ਮਹਿਲਾ ਗੋਲਫ ਚੈਂਪੀਅਨਸ਼ਿਪ 2021 ਦਾ ਕਰਵਾਇਆ ਗਿਆ ਸੀ। ਇਹ ਮੁਕਾਬਲਾ 23 ਤੋਂ 25 ਨਵੰਬਰ ਤਕ ਖੇਡਿਆ ਗਿਆ। ਮਹਿਲਾ ਗੋਲਫ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮਹਿਲਾ ਗੋਲਫ ਟੂਰਨਾਮੈਂਟ ਹੈ।

Posted By: Rajnish Kaur