ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੀ ਦੂਸਰੀ ਪ੍ਰਤੀਯੋਗਤਾ ਗੀਤ ਗਾਇਨ ਮੁਕਾਬਲਿਆਂ ਦਾ ਸੂਬਾ ਪੱਧਰ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ ਤੇ ਇੰਨ੍ਹਾਂ 'ਚ ਸਭ ਤੋਂ ਵੱਧ ਮੋਗਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ 3 ਖਿਤਾਬ ਜਿੱਤੇ।

ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਦੀ ਦੇਖ-ਰੇਖ 'ਚ ਹੋਏ ਗੀਤ ਗਾਇਨ ਮੁਕਾਬਲਿਆਂ 'ਚ 33 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਸੈਕੰਡਰੀ, ਮਿਡਲ ਤੇ ਪ੍ਰਰਾਇਮਰੀ ਵਰਗ 'ਚ ਹਿੱਸਾ ਲਿਆ। ਇਨ੍ਹਾਂ ਤਿੰਨਾਂ ਵਰਗਾਂ 'ਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸਾਰੇ ਪ੍ਰਤੀਯੋਗੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਕੁਰਬਾਨੀ, ਉਸਤਤ ਤੇ ਸਿੱਖਿਆਵਾਂ ਸਬੰਧੀ ਗੀਤ ਗਾਇਨ ਕਰਕੇ, ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

ਇੰਨ੍ਹਾਂ ਮੁਕਾਬਲਿਆਂ ਦੀ ਖਾਸੀਅਤ ਇਹ ਰਹੀ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੈਕੰਡਰੀ ਵਰਗ 'ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਵਿਦਿਆਰਥਣ ਸਿਮਰਜੋਤ ਕੌਰ, ਸ਼ਬਦ ਗਾਇਨ ਤੋਂ ਬਾਅਦ ਗੀਤ ਗਾਇਨ 'ਚ ਵੀ ਰਾਜ ਭਰ 'ਚੋਂ ਅੱਵਲ ਰਹੀ। ਰਾਜ ਸਿੱਖਿਆ ਖੋਜ ਤੇ ਸਿਖ਼ਲਾਈ ਪ੍ਰਰੀਸ਼ਦ ਪੰਜਾਬ ਵੱਲੋਂ ਕਰਵਾਈ ਗਈ ਇਸ ਪ੍ਰਤੀਯੋਗਤਾ ਦੇ ਪ੍ਰਾਇਮਰੀ ਵਰਗ 'ਚੋਂ ਮਨੀ ਪੁੱਤਰ ਸਲੀਮ ਸਰਕਾਰੀ ਪ੍ਰਰਾਇਮਰੀ ਸਕੂਲ ਅਗਵਾੜ ਕਾਲੂ ਕਾ (ਮੋਗਾ) ਨੇ ਪਹਿਲਾ ਤੇ ਤਰਨਦੀਪ ਸਿੰਘ ਪੁੱਤਰ ਜਗਸੀਰ ਸਿੰਘ ਸਰਕਾਰੀ ਪ੍ਰਰਾਇਮਰੀ ਸਕੂਲ ਧਿੰਗੜ (ਮਾਨਸਾ) ਨੇ ਦੂਸਰਾ, ਮਿਡਲ ਵਰਗ 'ਚ ਸਮੀਰ ਅਲੀ ਪੁੱਤਰ ਪਾਰਸ ਅਲੀ ਸਰਕਾਰੀ ਹਾਈ ਸਕੂਲ ਛੋਟਾਘਰ (ਮੋਗਾ) ਪਹਿਲੇ ਤੇ ਚਰਨਕੰਵਲ ਕੌਰ ਪੁੱਤਰੀ ਗੁਰਪ੍ਰਰੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਮਾਛੀਵਾੜਾ (ਲੁਧਿਆਣਾ) ਦੂਸਰੇ, ਸੈਕੰਡਰੀ ਵਰਗ 'ਚ ਰਿਤਿਸ਼ ਪੁੱਤਰ ਰਾਮ ਜੀ ਸਰਕਾਰੀ ਸੈਕੰਡਰੀ ਸਕੂਲ ਸ਼ੇਰਗੜ੍ਹ (ਹੁਸ਼ਿਆਰਪੁਰ) ਪਹਿਲੇ ਤੇ ਅਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਤਲਵੰਡੀ ਭਰੋ (ਜਲੰਧਰ) ਦੂਸਰੇ ਸਥਾਨ 'ਤੇ ਰਹੀ।

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਪ੍ਰਰਾਇਮਰੀ ਵਰਗ 'ਚ ਮਹਿਕ ਪੁੱਤਰੀ ਮਸਤਾਨ ਅਲੀ ਸਰਕਾਰੀ ਪ੍ਰਰਾਇਮਰੀ ਸਕੂਲ ਤਲਵੰਡੀ ਮੱਲ੍ਹੀਆਂ (ਮੋਗਾ) ਪਹਿਲੇ ਤੇ ਲਵਪ੍ਰਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਸਰਕਾਰੀ ਪ੍ਰਰਾਇਮਰੀ ਸਕੂਲ ਧੜਾਕ ਕਲਾਂ (ਸਾਹਿਬਜਾਦਾ ਅਜੀਤ ਸਿੰਘ ਨਗਰ) ਦੂਸਰੇ, ਮਿਡਲ ਵਰਗ 'ਚ ਤਾਨੀਆ ਪੁੱਤਰੀ ਮਨਜ਼ੂਰ ਅਲੀ ਸਰਕਾਰੀ ਸੈਕੰਡਰੀ ਸਕੂਲ ਕਬੂਲਸ਼ਾਹ ਅਮਾਮਗੜ੍ਹ (ਸੰਗਰੂਰ) ਪਹਿਲੇ ਤੇ ਸਾਨੀਆ ਪੁੱਤਰੀ ਜਤਿੰਦਰ ਮਸੀਹ ਸਰਕਾਰੀ ਸੈਕੰਡਰੀ ਸਕੂਲ ਸੈਦੋਵਾਲ ਸੈਦੋਵਾਲ ਖੁਰਦ (ਲੜਕੀਆਂ) ਜ਼ਿਲ੍ਹਾ ਗੁਰਦਾਸਪੁਰ ਦੂਸਰੇ, ਸੈਕੰਡਰੀ ਵਰਗ 'ਚ ਸਿਮਰਜੋਤ ਕੌਰ ਪੁੱਤਰੀ ਤੇਜਿੰਦਰ ਸਿੰਘ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਮੁਕਤਸਰ ਸਾਹਿਬ ਪਹਿਲੇ ਤੇ ਰਣਜੀਤ ਸਿੰਘ ਪੁੱਤਰ ਜਗਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ (ਫਿਰੋਜ਼ਪੁਰ) ਦੂਸਰੇ ਸਥਾਨ 'ਤੇ ਰਿਹਾ। ਇੰਨ੍ਹਾਂ ਮੁਕਾਬਲ਼ਿਆਂ ਦੀ ਆਯੋਜਕ ਰਾਜ ਸਿੱਖਿਆ ਖੋਜ ਤੇ ਸਿਖ਼ਲਾਈ ਪ੍ਰਰੀਸ਼ਦ ਦੇ ਨਿਰਦੇਸ਼ਕ ਜਗਤਾਰ ਸਿੰਘ ਕੂਲੜੀਆਂ ਤੇ ਸਹਾਇਕ ਨਿਰਦੇਸ਼ਕਾ ਸ਼ਿਵਾਨੀ ਸੇਤੀਆ ਨੇ ਜੇਤੂ ਬੱਚਿਆਂ, ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ।