ਜੈ ਸਿੰਘ ਛਿੱਬਰ, ਚੰਡੀਗੜ੍ਹ : ਸੂਬੇ ਵਿਚ 15 ਮਈ ਤਕ ਲਾਏ ਗਏ ਮਿੰਨੀ ਲਾਕਡਾਊਨ ਨੂੰ ਲੈ ਕੇ ਗ੍ਰਹਿ ਵਿਭਾਗ ਨੇ ਕੁਝ ਸੋਧਾਂ ਕੀਤੀਆਂ ਹਨ। ਗ੍ਰਹਿ ਵਿਭਾਗ ਦੇ ਵਧੀਕ ਚੀਫ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ ਸ਼ਰਾਬ ਦੇ ਠੇਕੇ ਤੇ ਸ਼ਰਾਬ ਦੀਆਂ ਥੋਕ ਦੁਕਾਨਾਂ ਸੋੋਮਵਾਰ ਤੋਂ ਸ਼ੁੱਕਰਵਾਰ ਸ਼ਾਮ ਪੰਜ ਵਜੇ ਤਕ ਖੁੱਲ੍ਹ ਸਕਣਗੀਆਂ। ਨਵੇਂ ਹੁਕਮਾਂ ਅਨੁਸਾਰ ਸ਼ਰਾਬ ਦੇ ਠੇਕਿਆਂ ਤੋਂ ਇਲਾਵਾ ਰਾਸ਼ਨ ਡਿਪੂ, ਕੀਟ ਨਾਸ਼ਕ ਦਵਾਈਆਂ, ਬੀਜ ਦੀਆਂ ਦੁਕਾਨਾਂ, ਖੇਤੀਬਾੜੀ ਨਾਲ ਸਬੰਧਿਤ ਮਸ਼ੀਨਰੀ ਆਦਿ ਦੀਆਂ ਦੁਕਾਨਾਂ, ਇੰਡਸਟ੍ਰੀਅਲ ਸਾਮਾਨ ਵੇਚਣ ਵਾਲੀਆਂ ਦੁਕਾਨਾਂ, ਹਾਰਡਵੇਅਰ, ਟੂਲਜ਼, ਮੋਟਰ ਤੇ ਪਾਈਪਾਂ ਦੀਆਂ ਦੁਕਾਨਾਂ ਵੀ ਖੁੱਲ੍ਹ ਸਕਣਗੀਆਂ। ਆਦੇਸ਼ਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੈਦਲ ਚੱਲਣ ਵਾਲੇ, ਸਾਈਕਲ ’ਤੇ ਚੱਲਣ ਵਾਲੇ ਸਜ਼ਾ ਦੇ ਦਾਇਰੇ ਵਿਚ ਨਹੀਂ ਹਨ। ਉਹ ਆ ਜਾ ਸਕਦੇ ਹਨ ਪਰ ਉਨ੍ਹਾਂ ਕੋਲ ਵਾਜਬ ਕਾਰਨ ਹੋਣਾ ਚਾਹੀਦਾ ਹੈ।

Posted By: Seema Anand