ਜੇਐੱਨਐੱਨ, ਚੰਡੀਗਡ਼੍ਹ : ਪੰਜਾਬ 'ਚ ਮਾਲਗੱਡੀਆਂ ਦੇ ਸੰਚਾਲਨ ਦੀ ਮੰਗ ਕਰ ਰਹੀ ਸੂਬਾ ਸਰਕਾਰ ਨੇ ਰੇਲ ਮੰਤਰਾਲੇ ਨੇ ਮੁਡ਼ ਝਟਕਾ ਦਿੱਤਾ ਹੈ। ਮੰਤਰਾਲੇ ਨੇ ਮਾਲਗੱਡੀਆਂ ਦੇ ਸੰਚਾਲਨ 'ਤੇ ਵਧਾਈ ਰੋਕ 7 ਨਵੰਬਰ ਤਕ ਕਰ ਦਿੱਤੀ ਹੈ। ਪਹਿਲਾਂ ਇਹ ਰੋਕ 2 ਨਵੰਬਰ ਤਕ ਲੱਗੀ ਸੀ। ਪੰਜਾਬ 'ਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਬਾਰਦਾਨਾ ਵੀ ਨਹੀਂ ਆ ਰਿਹਾ ਹੈ ਜਿਸ ਨਾਲ ਮੰਡੀਆਂ 'ਚ ਢੁਆਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਰ ਸਿੰਘ ਨੇ ਇਸ ਸਬੰਧੀ ਭਾਜਾਪ ਪ੍ਰਧਾਨ ਜੇਪੀ ਨੱਡਾ ਨੂੰ ਵੀ ਪੱਤਰ ਲਿਖਿਆ ਸੀ।

ਓਧਰ, ਪੰਜਾਬ ਦੇ ਤਿੰਨ ਮੰਤਰੀਆਂ 'ਤੇ ਆਧਾਰਤ ਕੈਬਨਿਟ ਸਬ ਕਮੇਟੀ ਨੇ ਚਾਰ ਨਵੰਬਰ ਨੂੰ 30 ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਫਿਰ ਸੱਦਿਆ ਹੈ। ਇਹ ਬੈਠਕ ਕਿਸਾਨ ਭਵਨ 'ਚ ਹੋਵੇਗੀ। ਕਿਸਾਨਾਂ ਦੇ ਨਾਲ ਬੈਠਕ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੀ ਸ਼ਾਮਲ ਹੋਣਗੇ।

ਪੰਜ ਨਵੰਬਰ ਨੂੰ ਦੇਸ਼ਵਿਆਪੀ ਚੱਕਾ ਜਾਮ ਦਾ ਐਲਾਨ ਕਰਨ ਵਾਲੇ 30 ਕਿਸਾਨ ਸੰਗਠਨਾਂ 'ਤੇ ਆਧਾਰਤ ਸੱਤ ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨੇ ਬੈਠਕ ਦਾ ਏਜੰਡਾ ਨਹੀਂ ਦੱਸਿਆ ਹੈ। ਫਿਰ ਵੀ ਅਸੀਂ ਗੱਲਬਾਤ ਲਈ ਤਿਆਰ ਹਾਂ।

ਬੂਟਾ ਸਿੰਘ ਨੇ ਕਿਹਾ ਕਿ ਮੰਤਰੀਆਂ ਨਾਲ ਬੈਠਕ ਕਰਨ ਤੋਂ ਬਾਅਦ 30 ਕਿਸਾਨ ਸੰਗਠਨਾਂ ਵੱਲੋਂ ਆਪਣੀ ਵੱਖਰੀ ਬੈਠਕ ਕਰ ਕੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਦੇਸ਼ ਵਿਚ ਚੱਕਾ ਜਾਮ ਨਾਲ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਵੇਗੀ। ਪੰਜਾਬ ਦੇ ਮਾਲਵਾ 'ਚ 50 ਜਗ੍ਹਾ ਤੇ ਹੋਰਨਾ ਖੇਤਰਾਂ 'ਚ ਵੀ ਕਈ ਜਗ੍ਹਾ ਚੱਕਾ ਜਾਮ ਕੀਤਾ ਜਾਵੇਗਾ।

Posted By: Seema Anand