ਵਿਨੋਦ ਸ਼ਰਮਾ, ਕੀਰਤਪੁਰ ਸਾਹਿਬ

ਭਾਖੜਾ ਬਿਆਸ ਮੇਨਜਮੈਂਟ ਬੋਰਡ ਵੱਲੋਂ ਕੀਰਤਪੁਰ ਸਾਹਿਬ ਨਜ਼ਦੀਕ ਪੈਂਦੇ ਪਿੰਡ ਨੱਕੀਆਂ ਦੇ ਕਾਲੇ ਗੇਟਾਂ ਲਾਗੇ ਬਣਾਏ ਭਾਖੜਾ ਨਹਿਰ 'ਤੇ ਪੁਲ ਦੀ ਭਾਰ ਚੁੱਕਣ ਦੀ ਸਮਰੱਥਾ ਘੱਟ ਹੋਣ ਦੇ ਬਾਵਜੂਦ ਇਸ ਤੋਂ ਭਾਰੀ ਵਾਹਨਾਂ ਦਾ ਆਉਣਾ ਜਾਣਾ ਲਗਾਤਾਰ ਜਾਰੀ ਹੈ। ਮਹਿਕਮੇ ਵਾਲਿਆਂ ਨੇ ਪੁਲ ਤੋਂ ਵਾਹਨ ਚਾਲਕਾਂ ਨੂੰ ਰੋਕਣ ਲਈ ਪਾਸ ਹੀ ਪੰਜਾਬੀ ਭਾਸ਼ਾ ਵਿੱਚ ਚੇਤਾਵਨੀ ਬੋਰਡ ਲਗਾਇਆ ਹੋਇਆ ਹੈਇਸ ਦੀ ਪ੍ਰਵਾਹ ਨਾ ਕਰਦੇ ਹੋਏ ਵਾਹਨਾਂ ਵਾਲੇ ਪੁਲ ਦੀ ਸਮਰੱਥਾ ਤੋਂ ਕੀਤੇ ਵਾਧੂ ਬੋਝ ਵਾਲੇ ਵੱਡੇ ਟਰੱਕ ਲੰਘਾ ਰਹੇ ਹਨਲੋਕਾਂ ਨੂੰ ਹਰ ਸਮੇ ਕੋਈ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ।

ਨੱਕੀਆਂ ਪਿੰਡ ਦੇ ਵਸਨੀਕ ਜਿਨਾਂ ਵਿਚ ਵਿਕਰਮ ਗਾਂਧੀ ਸਾਬਕਾ ਸਰਪੰਚ, ਸਮਾਜ ਸੇਵੀ ਵਿਜੇ ਕੁਮਾਰ ਸ਼ਰਮਾ, ਬਜਰੰਗ ਦਲ ਪੰਜਾਬ ਦੇ ਪ੍ਰਧਾਨ ਮੁਨੀਸ਼ ਗੌਤਮ, ਸਾਬਕਾ ਸਰਪੰਚ ਸੁਦਰਸ਼ਨ ਕੁਮਾਰ, ਗੁਰਵੀਰ ਸਿੰਘ ਗੱਜਪੁਰ ਬੇਲਾ, ਸੁਰਿੰਦਰ ਸਰਮਾ ਦੌਲੋਵਾਲ, ਵਿਕਰਮ ਠਾਕੁਰ ਆਦਿ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਇਸ ਪੁਲ ਤੋਂ ਰੋਜ਼ਾਨਾ ਅਨੇਕ ਹੀ ਹੈਵੀ ਵਾਹਨ ਭਾਰੀ ਤਾਦਾਦ ਵਿਚ ਲੰਘਦੇ ਹਨ ਉਸ ਨੂੰ ਵੇਖ ਕੇ ਇਸ ਪੁਲ ਦੇ ਕਿਸੇ ਸਮੇਂ ਨੁਕਸਾਨੇ ਜਾਣ ਦਾ ਖਤਰਾ ਬਣਿਆ ਹੋਇਆ ਹੈਜੇ ਅਜਿਹਾ ਹੁੰਦਾ ਤਾਂ ਇਸ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਜਿਹੜੇ ਛੋਟੇ ਵਾਹਨ ਲੈ ਕੇ ਲੰਘਦੇ ਹਨ ਉਹ ਪ੍ਰਭਾਵਤ ਹੋ ਸਕਦੀ ਹੈ। ਯਾਦ ਰਹੇ ਕਿ ਇਸ ਪੁਲ ਦੀ ਉਸਾਰੀ ਭਾਖੜਾ ਨਹਿਰ ਬਣਨ ਸਮੇਂ ਕੀਤੀ ਗਈ ਸੀ ਜਿਸ ਦੀ ਨਹਿਰ ਮਹਿਕਮੇ ਵਾਲਿਆਂ ਨੇ ਮੁੜ ਸਾਰ ਨਹੀਂ ਲਈ ਇਸ ਸਮੇਂ ਇਹ ਪੁਲ ਬਹੁਤ ਖਸਤਾ ਹਾਲਤ ਵਿਚ ਹੈਪੁਲ ਦੇ ਫਰਸ਼ ਨੂੰ ਥਾਂ ਥਾਂ ਤੋਂ ਤਰੇੜਾਂ ਆ ਚੁੱਕੀਆ ਹਨਇਸ ਪੁਲ ਦੇ ਆਸ ਪਾਸ ਦੇ ਦੁਕਾਨਦਾਰਾਂ 'ਤੇ ਨਜਦੀਕੀ ਘਰਾਂ ਦੇ ਲੋਕਾਂ ਨੇ ਦੱਸਿਆ ਕਿ ਮਹਿਕਮੇ ਵੱਲੋਂ ਲੋਕਾਂ ਦੀ ਮੰਗ ਤੇ ਭਾਰੀ ਵਾਹਨ ਚਾਲਕਾਂ ਦੇ ਪੁਲ ਉਪਰੋਂ ਲੰਘਣ ਤੇ ਮਨਾਹੀ ਦਾ ਬੋਰਡ ਲਾਇਆ ਹੈ ਜਿਸ ਵਿਚ ਇਸ ਪੁਲ ਤੋਂ ਭਾਰੀ ਵਾਹਨ ਨਾ ਲੰਘਾਉਣੇ ਖਤਰਨਾਕ ਹਨ। ਨਹਿਰ ਵਿਚ ਕੂੜਾ ਕਰਕਟ ਨਾ ਸੁੱਟਿਆ ਜਾਵੇ। ਖਾਸ ਚੇਤਾਵਨੀ ਦਿੱਤੀ ਗਈ ਹੈ ਕਿ ਨਹਿਰ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈਇਸ ਚੇਤਾਵਨੀ ਦੇ ਬਾਵਜੂਦ ਭਾਰੀ ਵਾਹਨਾਂ ਦੇ ਚਾਲਕ ਬਿਨਾ ਕਿਸੇ ਡਰ ਤੋਂ ਆ ਜਾ ਰਹੇ ਹਨ। ਹੈਰਾਨੀ ਦੀ ਗੱਲ ਹੈ ਬੀ.ਬੀ.ਐਮ.ਬੀ ਵਾਲਿਆਂ ਨੇ ਚੇਤਾਵਨੀ ਬੋਰਡ ਤਾਂ ਲੱਗਾ ਦਿੱਤਾ ਹੈ ਪਰ ਵਾਹਨਾਂ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਨਾ ਹੀ ਕੋਈ ਰੋਕ ਲਾਈ ਗਈ ਹੈ ਤੇ ਨਾ ਹੀ ਕੋਈ ਆਪਣਾ ਮੁਲਾਜ਼ਮ ਹੀ ਤਾਇਨਾਤ ਕੀਤਾ ਹੋਇਆ ਹੈਜਦ ਕਿ ਕੁਝ ਦੂਰੀ 'ਤੇ ਹੀ ਕਾਲੇ ਗੇਟਾਂ ਤੇ ਮਹਿਕਮੇ ਦਾ ਸਟਾਫ 24 ਘੰਟੇ ਤਾਇਨਾਤ ਰਹਿੰਦਾ ਹੈ ਤੇ ਉਹ ਵੀ ਭਾਰੀ ਵਾਹਨਾਂ ਨੂੰ ਇਸ ਪੁਲ ਤੋਂ ਗੁਜਰਦੇ ਤਕਦੇ ਰਹਿੰਦੇ ਹਨਅਨੇਕਾ ਹੀ 40 ਤੋਂ 60 ਟਨ ਤੱਕ ਦਾ ਲੋਡ ਲੱਦ ਕਿ ਟਰੱਕ 'ਤੇ ਹਾਈਵੇ ਨੱਕੀਆਂ ਟੋਲ ਪਲਾਜ਼ਾ ਬਚਾਉਣ ਦੀ ਖ਼ਾਤਰ ਇਸ ਪੁਲ ਤੋਂ ਹੋ ਕਿ ਲੰਘਦੇ ਹਨ।

ਮਹਿਕਮੇ ਦੇ ਐਸਡੀਓ ਹਰਭੰਸ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ 20 ਟੰਨ ਵਾਲੇ ਵੱਡੇ ਵਾਹਨ ਚਾਲਕਾਂ ਨੂੰ ਲੰਗਣ ਦਿੱਤਾ ਜਾਂਦਾ ਹੈ ਜਦ ਕਿ ਇਸ ਤੋਂ ਵੱਧ ਭਾਰੇ ਵਾਹਨਾਂ ਨੂੰ ਸਖਤ ਮਨਾਹੀ ਹੈ। ਪੁਲ ਨਜ਼ਦੀਕ ਚੇਤਾਵਨੀ ਬੋਰਡ ਵੀ ਲਾਇਆ ਗਿਆ ਹੈਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕੋਈ ਭਾਰਾ ਵਾਹਨ ਲੈ ਕੇ ਇਸ ਪੁਲ ਤੋਂ ਲੰਘਦਾ ਹੈ ਤੇ ਜੇ ਕੋਈ ਹਾਦਸਾ ਵਾਪਰਦਾ ਹੈ ਤਾਂ ਮਹਿਕਮਾ ਇਸ ਦੀ ਕੋਈ ਜਿੰਮੇਵਾਰ ਨਹੀਂ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨਾ ਨੂੰ ਨਹਿਰ 'ਤੇ ਪੱਕੀਆਂ ਪੱਟੜੀਆਂ ਤੋਂ ਆਉਣ ਜਾਣ ਤੋਂ ਰੋਕਣ ਲਈ ਲੋਹੇ ਦੇ ਗਾਡਰ ਵੀ ਲਿੰਕ ਸੜਕਾਂ ਦੇ ਵਿਚਕਾਰ ਗੱਡੇ ਪਰ ਉਨ੍ਹਾਂ ਵੀ ਗੱਡੀਆਂ ਵਾਲੇ ਪ੍ਰਵਾਹ ਨਹੀ ਕਰਦੇਕੀਰਤਪੁਰ ਸਾਹਿਬ ਦੀ ਛੋਟੀ ਪੁਲੀ ਦੇ ਨਜਦੀਕ ਵੱਡਾ ਪੁਲ ਬਣਾਉਣ ਲਈ ਵਿਭਾਗ ਵੱਲੋਂ ਐਨ.ਓ.ਸੀ ਲੋਕ ਨਿਰਮਾਣ ਵਿਭਾਗ ਨੂੰ ਦਿਤੀ ਹੈ, ਇਸ ਪੁਲ ਦੇ ਬਣਨ ਨਾਲ ਨੱਕੀਆਂ ਕਾਲੇ ਗੇਟਾ ਵਾਲੇ ਪੁਲ ਤੋਂ ਵੱਡੇ ਵਾਹਨਾਂ ਦੀ ਆਵਜਾਈ ਉਕੀ ਹੀ ਬੰਦ ਕਰ ਦਿੱਤੀ ਜਾਵੇਗੀ।