* ਕੂੜੇ ਨੂੰ ਲਾਈ ਅੱਗ ਨਾਲ ਪਿੰਡ ਵਾਸੀ ਖਾ ਰਹੇ ਦੂਸ਼ਿਤ ਧੂੰਆਂ

* 'ਗੇਟ ਆਫ਼ ਪੰਜਾਬ' ਕਾਰਨ ਪੈ ਰਿਹਾ ਮਾੜਾ ਪ੍ਰਭਾਵ

14ਸੀਐਚਡੀ901ਪੀ

ਘੱਗਰ ਨਦੀ ਵਿੱਚ ਭਾਂਖਰਪੁਰ ਪਿੰਡ ਦੇ ਸਫ਼ਾਈ ਕਰਮਚਾਰੀ ਕੂੜਾ ਸੁੱਟਦੇ ਹੋਏ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਡੇਰਾਬੱਸੀ-ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਪੈਂਦੇ ਪਿੰਡ ਭਾਂਖਰਪੁਰ ਦੀ ਪੰਚਾਇਤ ਵੱਲੋਂ ਘੱਗਰ ਨਦੀ 'ਚ ਸੁੱਟੇ ਜਾ ਰਹੇ ਪਿੰਡ ਦੇ ਕੂੜੇ ਦੀ ਆਬੋ ਹਵਾ ਨਾਲ ਪਿੰਡ ਵਾਸੀਆਂ ਨੂੰ ਮਾਰ ਪੈ ਰਹੀ ਹੈ। ਇੱਥੇ ਕੂੜਾ ਸੁੱਟੇ ਜਾਣ ਨਾਲ ਜਿੱਥੇ ਘੱਗਰ ਨਦੀ ਨੂੰ ਪਲੀਤ ਕੀਤਾ ਜਾ ਰਿਹਾ ਹੈ ਉੱਥੇ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਆਉਂਦੇ ਗੁਆਂਢੀ ਸੂਬਿਆਂ ਦੇ ਲੋਕਾਂ ਪ੍ਰਤੀ 'ਗੇਟ ਵੇ ਆਫ਼ ਪੰਜਾਬ' ਕਾਰਨ ਮਾੜਾ ਪ੍ਰਭਾਵ ਪੈ ਰਿਹਾ ਹੈ। ਜਦਕਿ ਲੋਕ ਮੰਗ ਕਰ ਰਹੇ ਹਨ ਇੱਥੇ ਸੁੰਦਰੀਕਰਨ ਕੀਤਾ ਜਾਵੇ।

ਜਾÎਣਕਾਰੀ ਮੁਤਾਬਕ ਪਿੰਡ ਭਾਂਖਰਪੁਰ ਦੀ ਪੰਚਾਇਤ ਵੱਲੋਂ ਪਿੰਡ ਨੂੰ ਸਾਫ਼ ਰੱਖਣ ਦਾ ਬੀੜਾ ਚੁੱਕਿਆ ਹੋਇਆ ਹੈ। ਪਰ ਪਿੰਡ ਦੀ ਸਫ਼ਾਈ ਕਰਕੇ ਇਕੱਠਾ ਕੀਤਾ ਕੂੜਾ ਕਰਕਟ ਤੇ ਲਿਫ਼ਾਫ਼ੇ ਪਿੰਡ ਨੇੜੇ ਪੈਂਦੀ ਘੱਗਰ ਨਦੀ ਵਿਚ ਸੁੱਟਿਆ ਜਾ ਰਿਹਾ ਹੈ। ਇਹ ਵਰਤਾਰਾ ਪਿਛਲੇ ਕਰੀਬ 6 ਮਹੀਨਿਆਾਂ ਤੋਂ ਚਲਦਾ ਆ ਰਿਹਾ ਹੈ। ਇੱਥੇ ਇਸ ਨੂੰ ਖ਼ਤਮ ਕਰਨ ਲਈ ਕਈ ਵਾਰ ਅੱਗ ਵੀ ਲਗਾ ਦਿੱਤੀ ਜਾਂਦੀ ਹੈ। ਪਰੰਤੂ ਇਸ ਵਿਚੋਂ ਨਿਕਲਦੇ ਧੰੂਏ ਨਾਲ ਜਿੱਥੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ। ਉਥੇ ਪਿੰਡ ਭਾਂਖਰਪੁਰ ਸਮੇਤ ਤਿ੍ਰਵੇਦੀ ਕੈਂਪ ਦੇ ਲੋਕ ਵੀ ਪਰੇਸ਼ਾਨੀ ਨਾਲ ਜੂਝਦੇ ਹਨ। ਇਸ ਤੋਂ ਇਲਾਵਾ ਘੱਗਰ ਨਦੀ 'ਚ ਫ਼ੈਲੀ ਗੰਦਗੀ ਤੋਂ ਬਦਬੂ ਮਾਰਨ ਨਾਲ ਲੋਕੀਂ ਡਾਹਢੇ ਪ੍ਰੇਸ਼ਾਨ ਹੁੰਦੇ ਹਨ। ਕੂੜੇ ਕਰਕਟ ਨਾਲ ਘੱਗਰ ਨਦੀਂ ਹੋਲੀ-ਹੋਲੀ ਡੰਪਿੰਗ ਗਰਾਊਂਡ ਦਾ ਰੂਪ ਧਾਰਦੀ ਜਾ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।

ਮੇਰੇ ਪਿੰਡ ਦੀ ਜ਼ਮੀਨ ਅਸੀ ਜੋ ਮਰਜ਼ੀ ਕਰੀਏ : ਸਰਪੰਚ

ਘੱਗਰ ਨਦੀ 'ਚ ਕੂੜੇ ਸੁੱਟੇ ਜਾਣ ਸਬੰਧੀ ਗੱਲ ਕਰਨ 'ਤੇ ਭਾਂਖਰਪੁਰ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਨੇ ਪਹਿਲਾ ਤਾਂ ਕਿਹਾ ਕਿ ਉਨ੍ਹਾਂ ਦਾ ਗਾਰਬੇਜ ਕੁਲੈਕਸ਼ਨ ਲਈ ਡੰਪਿਗ ਗਰਾਊਂਡ ਦਾ ਮਤਾ ਪਾਸ ਹੋ ਗਿਆ ਹੈ, ਜੋ ਇਕ ਮਹੀਨੇ ਤਕ ਸ਼ੁਰੂ ਹੋ ਜਾਵੇਗਾ। ਡੰਪਿਗ ਗਰਾਊਂਡ ਬਣਨ ਤਕ ਇਕ ਮਹੀਨੇ ਤਕ ਕੂੜਾ ਸੁੱਟਣ ਦੇ ਜਵਾਬ 'ਚ ਮਹਿਲਾ ਸਰਪੰਚ ਨੇ ਆਖਿਆ ਕਿ ਮੇਰੇ ਪਿੰਡ ਦੀ ਸ਼ਾਮਲਾਤ ਜ਼ਮੀਨ ਅਸੀਂ ਜੋ ਮਰਜ਼ੀ ਕਰੀਏ।

ਘੱਗਰ ਨੂੰ ਪਲੀਤ ਕਰਨ ਦਾ ਕਿਸੇ ਨੂੰ ਅਧਿਕਾਰ ਨਹੀ : ਐਕਸੀਅਨ ਪ੍ਰਦੂਸ਼ਣ ਬੋਰਡ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਪਲੀਤ ਕਰਨ ਦਾ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਂਖਰਪੁਰ ਘੱਗਰ ਨਦੀ 'ਚ ਸੁੱਟੇ ਜਾ ਰਹੇ ਕੂੜਾ ਕਰਕਟ ਸਬੰਧੀ ਡੀਡੀਪੀਓ ਨੂੰ ਕਾਰਵਾਈ ਕਰਨ ਲਈ ਲਿਖਣਗੇ।

ਘੱਗਰ ਨਦੀ 'ਚ ਨਹੀਂ ਸੁੱਟਣ ਦਿੱਤਾ ਜਾਵੇਗਾ ਕੂੜਾ : ਬੀਡੀਪੀਓ

ਬੀਡੀਪੀਓ ਡੇਰਾਬੱਸੀ ਸੁਖਚੈਨ ਸਿੰਘ ਨੇ ਕਿਹਾ ਕਿ ਉਹ ਭਾਂਖਰਪੁਰ ਪੰਚਾਇਤ ਨੂੰ ਘੱਗਰ 'ਚ ਕੂੜਾ ਕਰਕਟ ਨਾ ਸੁੱਟਣ ਦੇ ਨਿਰਦੇਸ਼ ਦੇਣਗੇ। ਪਿੰਡ ਦੀ ਸ਼ਮਾਲਾਤ ਜ਼ਮੀਨ 'ਤੇ ਸੋਲਿਡ ਵੇਸਟ ਮੈਨੇਜਮੈਂਟ ਬਣਾਉਣ ਦਾ ਮਤਾ ਪਾਸ ਹੋ ਗਿਆ ਹੈ ਜਿਸ ਦਾ ਕੰਮ ਅਗਲੇ ਹਫਤੇ ਕੰਮ ਸ਼ੁਰੂ ਹੋ ਜਾਵੇਗਾ।