ਜ. ਸ., ਚੰਡੀਗੜ੍ਹ : ਕਾਂਗਰਸ ਨੇ ਬੁੱਧਵਾਰ ਰੇਲਵੇ ਅਧਿਕਾਰੀਆਂ ਵੱਲੋਂ ਪਿਕ ਐਂਡ ਡਰਾਪ ਸਹੂਲਤ 'ਤੇ ਮਨਮਰਜ਼ੀ ਨਾਲ ਫੀਸ ਦੇ ਵਧਾਉਣ ਦੇ ਵਿਰੋਧ 'ਚ ਰੇਲਵੇ ਸਟੇਸ਼ਨ ਸਾਹਮਣੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਇਸ ਮੌਕੇ ਕਿਹਾ ਕਿ ਇਸ ਚੁੱਕੇ ਗਏ ਕਦਮ ਦਾ ਉਦੇਸ਼ ਨਾ ਕੇਵਲ ਰੇਲਵੇ ਵੱਲੋਂ ਆਮ ਲੋਕਾਂ ਦੀ ਲੁੱਟ-ਖਸੁੱਟ ਕਰ ਕੇ ਰੇਲਵੇ ਅਤੇ ਸਰਕਾਰ ਦੇ ਖਜ਼ਾਨੇ ਭਰਨਾ ਹੈ, ਬਲਕਿ ਉਨ੍ਹਾਂ ਅੌਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਵਜ੍ਹਾ ਪਰੇਸ਼ਾਨ ਕਰਨਾ ਵੀ ਹੈ ਜਿਨ੍ਹਾਂ ਨੂੰ ਟਰੇਨਾਂ 'ਚੋਂ ਉਤਰਨ ਤੋਂ ਬਾਅਦ ਭਾਰੀ ਸਾਮਾਨ ਦੇ ਨਾਲ ਪਾਰਕਿੰਗ ਖੇਤਰ ਵੱਲ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਲੱਕੀ ਨੇ ਰੇਲਵੇ ਅਧਿਕਾਰੀਆਂ ਵੱਲੋਂ ਅਣਉੱਚਿਤ ਢੰਗ ਨਾਲ ਪਿਕ ਐੰਂਡ ਡਰਾਪ ਫੀਸ ਲਗਾਉਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਇਕ ਸੰਗਠਿਤ ਲੁੱਟ ਦੱਸਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਹਫਤੇ ਦੇ ਅੰਦਰ-ਅੰਦਰ ਇਹ ਵਾਧਾ ਵਾਪਸ ਨਾ ਲਿਆ ਗਿਆ ਤਾਂ ਕਾਂਗਰਸ ਆਪਣਾ ਅੰਦੋਲਨ ਤੇਜ਼ ਕਰਨ ਲਈ ਮਜਬੂਰ ਹੋਵੇਗੀ। ਪਹਿਲੇ 30 ਮਿੰਟ ਪਾਰਕਿੰਗ ਦਾ ਜੁਰਮਾਨਾ ਇਕ ਹਜ਼ਾਰ ਰੁਪਏ ਤੈਅ ਕੀਤਾ ਗਿਆ ਸੀ ਪਰ ਜਦੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬੰਸਲ ਨੇ ਇਸਦਾ ਵਿਰੋਧ ਜਤਾਇਆ ਤਾਂ ਉਦੋਂ ਇਸਨੂੰ ਘਟਾ ਕੇ 300 ਰੁਪਏ ਕਰ ਦਿੱਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਬਡਹੇੜੀ, ਜਤਿੰਦਰ ਭਾਟੀਆ, ਹਰਫੂਲ ਕਲਿਆਣ, ਰਾਜਦੀਪ ਸਿੱਧੂ, ਧਰਮਵੀਰ, ਵਿਕਰਮ ਚੋਪੜਾ, ਲੇਖਪਾਲ, ਜੀਤ ਸਿੰੋਘ ਬਹਿਲਾਣਾ, ਸੁਰਜੀਤ ਿਢੱਲੋਂ, ਪਰਵੀਨ ਨਾਰੰਗ, ਭਜਨ ਕੌਰ ਅਤੇ ਮੰਜੂ ਤੋਂਗਰ ਹਾਜ਼ਰ ਸਨ।