ਚੰਡੀਗੜ੍ਹ : ਪੰਜਾਬ ਦੇ ਉੱਘੇ ਨਾਟਕਕਰਮੀ ਯੋਗਰਾਜ ਸੇਢਾ, ਜਿਨ੍ਹਾਂ ਨੂੰ ਕੌਮੀ ਪੱਧਰ ’ਤੇ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸ਼ੀ’ ਤੇ ਹਿੰਦੀ ਫ਼ਿਲਮ ‘ਵਾਰਿਸ’ ਦੇ ਨਿਰਮਾਣ ’ਤੇ ਐਵਾਰਡ ਹਾਸਲ ਹੋਇਆ ਸੀ, ਉਨ੍ਹਾਂ ਦਾ 75 ਸਾਲ ਦੀ ਉਮਰ ਵਿਚ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਪੰਜਾਬ ਸਟੇਟ ਕਾਰਪੋਰੇਸ਼ਨ ਲਿਮ. ਵਿਚ ਬਤੌਰ ਜੇਈ ਅਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਬਾਅਦ ਵਿਚ ਉਹ ਕਾਰਪੋਰੇਸ਼ਨ ਦੇ ਲੋਕ ਸੰਪਰਕ ਵਿਭਾਗ ਵਿਚ ਸਹਾਇਕ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਕਾਰਪੋਰੇਸ਼ਨ ਦੇ ਸਮੂਹ ਅਫ਼ਸਰਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਦੇ ਮੌਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ।

Posted By: Susheel Khanna