ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵੀਰਵਾਰ ਨੂੰ ਨਵੀਂ ਦਿੱਲੀ 'ਚ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਤੇ ਸ਼੫ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੫ੋ. ਪ੫ੇਮ ਸਿੰਘ ਚੰਦੂਮਾਜਰਾ ਨੂੰ ਦੇਸ਼ ਦੇ ਸਰਵੋਤਮ ਸੰਸਦ ਮੈਂਬਰ ਵਜੋਂ ਸਨਮਾਨਿਤ ਕੀਤਾ ਗਿਆ¢ ਦੇਸ਼ ਦੇ ਪ੫ਸਿੱਧ ਮੈਗਜ਼ੀਨ “'ਫੇਮ ਇੰਡੀਆ'” ਵੱਲੋਂ ਕਰਵਾਏ ਸਰਵੇ ਅਨੁਸਾਰ ਪ੫ੋ. ਚੰਦੂਮਾਜਰਾ ਦਾ ਨਾਂ ਦੇਸ਼ ਦੇ ਸਰਵੋਤਮ 25 ਮੈਂਬਰਾਂ ਦੀ ਕਤਾਰ 'ਚ ਦਰਜ ਕੀਤਾ ਗਿਆ ¢ ਫੇਮ ਇੰਡੀਆ” ਵੱਲੋਂ ਕੀਤੇ ਸਰਵੇ ਅਨੁਸਾਰ ਪ੫ੋ. ਚੰਦੂਮਾਜਰਾ ਵੱਲੋਂ ਲੋਕ ਸਭਾ ਵਿਚ ਸਭ ਤੋਂ ਵੱਧ ਸਵਾਲ ਕਰਨ, ਬਹਿਸਾਂ 'ਚ ਹਿੱਸਾ ਲੈਣ, ਦੇਸ਼ ਤੇ ਵਿਦੇਸ਼ ਦੇ ਮਾਮਲਿਆਂ ਦੀ ਗੱਲ ਕਰਨ ਕਰਨ ਤੋਂ ਇਲਾਵਾ ਪੰਜਾਬ, ਆਪਣੇ ਹਲਕੇ ਨਾਲ ਸਬੰਧਤ ਮੁੱਦੇ ਉਠਾਉਣ ਅਤੇ ਐੱਮਪੀ ਲੈਂਡ ਫੰਡਾਂ ਦੀ ਠੀਕ ਢੰਗ ਨਾਲ ਵਰਤੋਂ ਕਰਨ ਕਰ ਕੇ ਦੇਸ਼ ਦੇ ਪਹਿਲੇ ਉਚਕੋਟੀ ਦੇ ਸੰਸਦ ਮੈਂਬਰਾਂ ਦੀ ਸੂਚੀ 'ਚ ਨਾਂ ਆਉਣ 'ਤੇ ਸੰਸਦੀ ਮਾਮਲਿਆਂ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਸਰਵਸ੫ੇਸ਼ਠ ਸੰਸਦ ਐਵਾਰਡ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ¢ ਇਸ ਸਮੇਂ ਪ੫ੋ. ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਸਾਲ ਦੇਸ਼ ਦੇ ਸਰਵੋਤਮ ਸੰਸਦ ਮੈਂਬਰਾਂ ਦੇ ਕਰਵਾਏ ਸਰਵੇ ਵਿਚ ਉਨ੍ਹਾਂ ਦਾ ਨਾਂ ਸ਼ਾਮਲ ਹੋਣ ਕਰ ਕੇ ਇਹ ਐਵਾਰਡ ਉਨ੍ਹਾਂ ਦੀ ਝੋਲੀ ਦੂਜੀ ਵਾਰ ਪਿਆ ਹੈ।