ਵਿਸ਼ਾਲ ਪਾਠਕ, ਚੰਡੀਗੜ੍ਹ : ਕੋਵੈਕਸੀਨ, ਕੋਵੀਸ਼ੀਲਡ ਤੇ ਸਪੁਤਨਿਕ 5 (Covaxin, Covishield and Sputnik 5) ਤਿੰਨੋਂ ਵੈਕਸੀਨ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਕਾਰਗਰ ਹਨ। ਦੇਸ਼ ਵਿਚ ਹੁਣ ਤਕ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਦੋ ਵੈਕਸੀਨ ਉਪਲਬਧ ਸਨ, ਪਰ ਹੁਣ ਇਕ ਹੋਰ ਵੈਕਸੀਨ ਸਪੁਤਨਿਕ-5 ਆ ਗਈ ਹੈ ਜਿਸ ਨੂੰ ਰੂਸ ਨੇ ਤਿਆਰ ਕੀਤਾ ਹੈ। ਉਂਝ ਤਾਂ ਤਿੰਨੋਂ ਹੀ ਵੈਕਸੀਨ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬਸ ਇਨ੍ਹਾਂ 'ਚ ਕੁਝ ਮਾਮੂਲੀ ਫ਼ਰਕ ਹੈ। ਜਿਵੇਂ ਕਿ ਇਕ ਦੂਸਰੇ ਤੋਂ ਇਹ ਵੈਕਸੀਨ ਕਿੰਨੀਆਂ ਅਸਰਦਾਰ ਹਨ।

ਇਨ੍ਹਾਂ ਵੈਕਸੀਨ ਨੂੰ ਕਿਸਨੇ ਤਿਆਰ ਕੀਤਾ ਹੈ। ਕੀ ਇਹ ਤਿੰਨੋਂ ਵੈਕਸੀਨ ਕੋਰੋਨਾ ਦੇ ਨਵੇਂ ਸਟ੍ਰੇਨ 'ਤੇ ਅਸਰਦਾਰ ਹਨ ਜਾਂ ਨਹੀਂ। ਇਨ੍ਹਾਂ ਤਿੰਨਾਂ ਵੈਕਸੀਨ ਬਾਰੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਗਈ ਤਾਂ ਜੋ ਲੋਕਾਂ ਨੂੰ ਇਨ੍ਹਾਂ ਵੈਕਸੀਨ ਬਾਰੇ ਜਿਹੜੇ ਵੀ ਸਵਾਲ ਹੋਣ, ਉਨ੍ਹਾਂ ਦਾ ਜਵਾਬ ਲੋਕਾਂ ਤਕ ਪਹੁੰਚ ਸਕੇ।

ਪ੍ਰੋ. ਜਗਤਰਾਮ ਨੇ ਦੱਸਿਆ ਕਿ ਦੇਸ਼ ਵਿਚ ਹੁਣ ਸਪੁਤਨਿਕ 5 ਜਿਹੜੀ ਕਿ ਰੂਸ ਵੱਲੋਂ ਤਿਆਰ ਕੀਤੀ ਗਈ ਹੈ। ਉਹ ਵੈਕਸੀਨ ਵੀ ਜਲਦ ਹੀ ਲੋਕਾਂ ਨੂੰ ਉਪਲਬਧ ਹੋਵੇਗੀ। ਨਵੀਂ ਵੈਕਸੀਨ ਆਉਣ ਤੋਂ ਬਾਅਦ ਟੀਕਾਕਰਨ ਦੇ ਪੱਧਰ ਨੂੰ ਵਧਾਇਆ ਜਾਵੇਗਾ ਤੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਹੀ ਵੈਕਸੀਨ ਪੂਰੀ ਤਰ੍ਹਾਂ ਨਾਲ ਲੋਕਾਂ ਲਈ ਸੁਰੱਖਿਅਤ ਹਨ। ਟੀਕਾਕਰਨ ਤੋਂ ਬਾਅਦ ਬੁਖਾਰ, ਸਰੀਰ ਦਰਦ ਤੇ ਬੇਚੈਨੀ ਹੋਣਾ ਆਮ ਲੱਛਣ ਹਨ। ਅਜਿਹਾ ਹੋਵੇ ਤਾਂ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ।

ਕੋਵੀਸ਼ੀਲਡ

ਕੰਪਨੀ ਦਾ ਨਾਂ- ਆਕਸਫੋਰਡ ਯੂਨੀਵਰਸਿਟੀ ਤੇ ਸੀਰਮ ਇੰਸਟੀਚਿਊਟ

ਵੈਕਸੀਨ ਦੇ ਪ੍ਰਕਾਰ- ਵਾਇਰਲ ਵੈਕਟਰ (ਚਿੰਪੈਂਜੀ 'ਚ ਪਾਏ ਜਾਣ ਵਾਲੇ ਏਡੇਨੋਵਾਇਰਸ ਤੋਂ)

ਕਿੰਨੀਆਂ ਡੋਜ਼ - ਟੀਕਾਕਰਨ ਦੀਆਂ ਦੋ ਡੋਜ਼

ਕਿੰਨੇ ਦਿਨਾਂ ਬਾਅਦ ਦੂਸਰੀ ਡੋਜ਼- 42 ਤੋਂ 56 ਦਿਨਾਂ ਵਿਚਕਾਰ

ਕਿੰਨੀ ਅਸਰਦਾਰ- 81 ਫ਼ੀਸਦ

ਕਿੰਨੇ ਦੇਸ਼ਾਂ ਵਿਚ- 80 ਤੋਂ ਜ਼ਿਆਦਾ ਦੇਸ਼ਾਂ ਵਿਚ

ਨਵੇਂ ਸਟ੍ਰੇਨ 'ਤੇ ਅਸਰ- ਸਾਰੇ ਸਟ੍ਰੇਨਾਂ 'ਤੇ ਅਸਰਦਾਰ

ਕੋਵੈਕਸੀਨ

ਕੰਪਨੀ ਦਾ ਨਾਂ- ਆਈਸੀਐੱਮਆਰ (ਭਾਰਤ ਬਾਇਓਟੈੱਕ)

ਵੈਕਸੀਨ ਦੇ ਪ੍ਰਕਾਰ- ਇਨ ਐਕਟੀਵੇਟਿਡ

ਕਿੰਨੀਆਂ ਡੋਜ਼- ਟੀਕਾਕਰਨ ਦੀਆਂ ਦੋ ਡੋਜ਼

ਕਿੰਨੇ ਦਿਨਾਂ ਬਾਅਦ ਦੂਸਰੀ ਡੋਜ਼- 28 ਦਿਨਾਂ ਵਿਚ

ਕਿੰਨੀ ਅਸਰਦਾਰ- 78 ਫ਼ੀਸਦ

ਕਿੰਨੇ ਦੇਸ਼ਾਂ ਵਿਚ- ਸਿਰਫ਼ ਭਾਰਤ ਵਿਚ

ਨਵੇਂ ਸਟ੍ਰੇਨ 'ਤੇ ਅਸਰ- ਰਿਸਰਚ ਜਾਰੀ ਹੈ

ਸਪੁਤਨਿਕ 5

ਕੰਪਨੀ ਦਾ ਨਾਂ- ਰੂਸ 'ਚ ਬਣਾਈ ਗਈ (ਭਾਰਤ 'ਚ ਡਾਕਟਰ ਰੈੱਡੀਜ਼ ਲੈਬ ਹੈ ਨਿਰਮਾਤਾ)

ਵੈਕਸੀਨ ਦੇ ਪ੍ਰਕਾਰ- ਵਾਇਰਲ ਵੈਕਟਰ

ਕਿੰਨੀਆਂ ਡੋਜ਼- ਟੀਕਾਕਰਨ ਦੀਆਂ ਦੋ ਡੋਜ਼

ਕਿੰਨੇ ਦਿਨਾਂ ਬਾਅਦ- ਦੂਸਰੀ ਡੋਜ਼ 21 ਦਿਨਾਂ ਬਾਅਦ ਕਦੀ ਵੀ

ਕਿੰਨੀ ਅਸਰਦਰ- 90 ਫ਼ੀਸਦ

ਕਿੰਨੇ ਦੇਸ਼ਾਂ ਵਿਚ- 60 ਤੋਂ ਜ਼ਿਆਦਾ ਦੇਸ਼ਾਂ ਵਿਚ

ਨਵੇਂ ਸਟ੍ਰੇਨ 'ਤੇ ਅਸਰ- ਰਿਸਰਚ ਜਾਰੀ ਹੈ।

Posted By: Seema Anand