ਜੇਐੱਨਐੱਨ, ਚੰਡੀਗੜ੍ਹ : ਪ੍ਰਸ਼ਾਸਨ ਨੇ ਸ਼ਹਿਰ 'ਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਲਈ ਫਰਾਂਸ ਸਰਕਾਰ ਦੀ ਰਿਪੋਰਟ ਸੌਂਪ ਕੇ 550 ਕਰੋੜ ਰੁਪਏ ਤਾਂ ਮੰਗ ਲਏ ਹਨ ਪਰ ਹਾਲੇ ਤਕ ਇਹ ਤੈਅ ਨਹੀਂ ਕੀਤਾ ਹੈ ਕਿ ਇਹ ਕਰਜ਼ਾ ਕੌਣ ਮੋੜੇਗਾ। ਜਦਕਿ ਇਹ ਕੰਮ ਸਮਾਰਟ ਸਿਟੀ ਤਹਿਤ ਸ਼ਹਿਰ 'ਚ ਕੀਤਾ ਜਾਵੇਗਾ। ਕਰਜ਼ੇ ਦਾ ਭੁਗਤਾਨ ਕੌਣ ਕਰੇਗਾ, ਇਹ ਤੈਅ ਕਰਨ ਲਈ ਮਤਾ ਇਸ ਮਹੀਨੇ ਦੀ 30 ਤਰੀਕ ਨੂੰ ਹੋਣ ਵਾਲੀ ਸਦਨ ਦੀ ਬੈਠਕ 'ਚ ਲਿਆਂਦਾ ਜਾ ਰਿਹਾ ਹੈ। ਜਿਸ 'ਚ ਇਹ ਤੈਅ ਕੀਤਾ ਜਾਵੇਗਾ ਕਿ ਇਹ ਕਰਜ਼ਾ ਨਗਰ ਨਿਗਮ ਚੁਕਾਏਗਾ ਜਾਂ ਸਮਾਰਟ ਸਿਟੀ। ਅਜਿਹੇ 'ਚ ਜੇਕਰ ਸਮਾਰਟ ਸਿਟੀ ਨੂੰ ਹੀ ਕਰਜ਼ਾ ਚੁਕਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਇਸ ਦੇ ਨਾਲ ਹੀ ਜਨ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਸਮਾਰਟ ਸਿਟੀ ਦੇ ਕੰਟਰੋਲ 'ਚ ਆ ਜਾਵੇਗਾ ਤੇ ਪਾਣੀ ਦੇ ਰੇਟ ਵੀ ਬਿਨਾਂ ਕੌਂਸਲਰਾਂ ਤੇ ਸਦਨ ਦੀ ਮਨਜ਼ੂਰੀ ਦੇ ਸਮਾਰਟ ਸਿਟੀ ਖੁਦ ਲੈ ਸਕਦੀ ਹੈ। ਜਦਕਿ ਨਗਰ ਨਿਗਮ ਇਸ ਅਹਿਮ ਵਿਭਾਗ 'ਚ ਆਪਣਾ ਕੰਟਰੋਲ ਚਾਹੁੰਦਾ ਹੈ। ਸਦਨ ਹਰ ਵਾਲ ਪਾਣੀ ਦੇ ਰੇਟ ਵਧਾਉਣ ਦਾ ਮਤਾ ਖਾਰਜ ਕਰ ਚੁੱਕਿਆ ਹੈ।

ਚੰਡੀਗੜ੍ਹ ਨੂੰ ਮਿਲਣ ਲੱਗਾ ਹੈ ਵਾਧੂ ਪਾਣੀ

ਕਜੌਲੀ ਵਾਟਰ ਵਰਕਸ ਦੇ ਪੰਜਵੇਂ ਤੇ ਛੇਵੇਂ ਫੇਜ਼ ਤੋਂ 29 ਐੱਮਜੀਡੀ ਵਾਧੂ ਪਾਣੀ ਚੰਡੀਗੜ੍ਹ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਨਗਰ ਨਿਗਮ ਦਾ ਹਰ ਸਾਲ ਦਾ 30 ਕਰੋੜ ਰੁਪਏ ਦਾ ਖਰਚ ਵਧ ਜਾਵੇਗਾ, ਜਦਕਿ ਪਹਿਲਾਂ ਤੋਂ ਹੀ 80 ਕਰੋੜ ਰੁਪਏ ਦਾ ਘਾਟਾ ਪਾਣੀ ਦੀ ਸਪਲਾਈ ਨਾਲ ਨਗਰ ਨਿਗਮ ਨੂੰ ਹਰ ਵਰ੍ਹੇ ਹੋ ਰਿਹਾ ਹੈ। ਸਮਾਰਟ ਸਿਟੀ ਨੇ ਇਸ ਕਰਜ਼ਾ ਰਾਸ਼ੀ ਲਈ ਆਪਣੀ ਡਿਟੇਲ ਪ੍ਰਰੋਜੈਕਟ ਰਿਪੋਰਟ ਫਰਾਂਸ ਸਰਕਾਰ ਨੂੰ ਸੌਂਪ ਦਿੱਤੀ ਹੈ। ਡੀਪੀਆਰ ਅਨੁਸਾਰ ਪ੍ਰਰੋਜੈਕਟ ਲਈ ਸ਼ਹਿਰ ਦੀ ਪੂਰੀ ਵਾਟਰ ਪਾਈਪ ਲਾਈਨ ਨੂੰ ਬਦਲਿਆ ਜਾਵੇਗਾ ਤੇ ਓਵਰਹੈੱਡ ਟੈਂਕਰਾਂ ਦਾ ਸ਼ਹਿਰ 'ਚ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜਦੋਂ ਫਰਾਂਸ ਸਰਕਾਰ ਦਾ ਡੈਲੀਗੇਸ਼ਨ ਇਸ ਪ੍ਰਰੋਜੈਕਟ ਲਈ ਸ਼ਹਿਰ 'ਚ ਆ ਚੁੱਕਿਆ ਹੈ। ਅਧਿਕਾਰੀਆਂ ਅਨੁਸਾਰ ਜੇਕਰ ਰਾਸ਼ੀ ਘੱਟ ਪਵੇਗੀ ਤਾਂ ਸਮਾਰਟ ਸਿਟੀ ਬਾਕੀ ਫੰਡ ਆਪਣੇ ਬਜਟ 'ਚ ਖਰਚ ਕਰੇਗੀ।

ਬਿਨਾਂ ਰੇਟ ਵਧਾਏ ਕਰਜ਼ਾ ਨਹੀਂ ਚੁਕਾ ਸਕਦੈ ਪ੍ਰਸ਼ਾਸਨ

ਸਮਾਰਟ ਸਿਟੀ ਤਹਿਤ ਜੋ ਸ਼ਹਿਰ ਵਾਸੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਰੋਜੈਕਟ ਹੈ, ਉਸ ਦਾ ਬੋਝ ਵੀ ਸ਼ਹਿਰ ਵਾਸੀਆਂ 'ਤੇ ਪਵੇਗਾ। ਬਿਨਾਂ ਰੇਟ ਵਧਾਏ ਪ੍ਰਸ਼ਾਸਨ ਫਰਾਂਸ ਸਰਕਾਰ ਤੋਂ ਲਿਆ ਹੋਇਆ ਕਰਜ਼ਾ ਵਾਪਸ ਨਹੀਂ ਚੁਕਾਇਆ ਜਾ ਸਕਦਾ ਹੈ। 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋਣ 'ਤੇ ਪਾਣੀ ਦੇ ਰੇਟ ਹੁਣ ਦੇ ਮੁਕਾਬਲੇ 'ਚ ਢਾਈ ਤੋਂ ਤਿੰਨ ਗੁਣਾ ਮਹਿੰਗੇ ਕਰਨੇ ਹੋਣਗੇ। ਬਿਨਾਂ ਰੇਟ ਵਧਾਏ ਪਾਣੀ ਦੀ ਸਪਲਾਈ ਨਹੀਂ ਵਧਾਈ ਜਾ ਸਕਦੀ ਹੈ। ਫਰਾਂਸ ਸਰਕਾਰ ਉਸ ਸਮੇਂ ਤਕ ਕਰਜ਼ਾ ਨਹੀਂ ਦੇਵੇਗੀ ਜਦੋਂ ਤਕ ਉਨ੍ਹਾਂ ਨੂੰ ਰਾਸ਼ੀ ਵਾਪਸ ਆਉਣ ਦਾ ਕੋਈ ਭਰੋਸਾ ਨਾ ਦਿਖੇ। ਸਾਲ 2011 ਤੋਂ ਲੈ ਕੇ ਹਾਲੇ ਤਕ ਪਾਣੀ ਦੇ ਰੇਟ ਨਹੀਂ ਵਧੇ ਹਨ।

ਪਾਣੀ ਦੀ ਬੱਚਤ ਵੀ ਹੋਵੇਗੀ

ਸਮਾਰਟ ਸਿਟੀ ਦਾ ਮੰਨਣਾ ਹੈ ਕਿ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਬੱਚਤ ਵੀ ਹੋਵੇਗੀ। 24 ਘੰਟੇ ਸਪਲਾਈ ਮਿਲਣ 'ਤੇ ਸ਼ਹਿਰ ਵਾਸੀਆਂ 'ਚ ਜੋ ਇਸ ਸਮੇਂ ਪਾਣੀ ਨੂੰ ਸਟੋਰ ਕਰਨ ਦੀ ਆਦਤ ਹੈ, ਉਹ ਛੁੱਟ ਜਾਵੇਗੀ, ਕਿਉਂਕਿ ਟੂਟੀ ਖੋਲ੍ਹਣ 'ਤੇ ਉਨ੍ਹਾਂ ਨੂੰ ਹਰ ਸਮੇਂ ਪਾਣੀ ਮਿਲ ਜਾਵੇਗਾ। ਇਸ ਸਮੇਂ ਪੂਰੇ ਦੇਸ਼ 'ਚ ਸਭ ਤੋਂ ਵੱਧ ਚੰਡੀਗੜ੍ਹ ਦੇ ਵਾਸੀ ਨੂੰ ਪਾਣੀ ਮਿਲ ਰਿਹਾ ਹੈ। ਇੱਥੇ ਪ੍ਰਤੀ ਵਿਅਕਤੀ ਅੌਸਤ 235 ਲੀਟਰ ਪਾਣੀ ਮਿਲ ਰਿਹਾ ਹੈ। ਜਦਕਿ ਰੇਟ ਹਰਿਆਣਾ, ਪੰਜਾਬ ਤੇ ਦਿੱਲੀ ਤੋਂ ਵੀ ਘੱਟ ਹੈ।

ਮੁਰੰਮਤ ਲਈ ਚਾਹੀਦੇ ਨੇ 200 ਕਰੋੜ ਰੁਪਏ

ਇੰਜੀਨੀਅਰਿੰਗ ਵਿੰਗ ਅਨੁਸਾਰ ਕਜੌਲੀ ਵਾਟਰ ਵਰਕਸ ਤੇ ਫੇਜ਼-3 ਦੀ ਪਾਈਪ ਦੀ ਰਿਪੇਅਰ ਹੋਣੀ ਹੈ। ਇਸ ਕੰਮ ਲਈ ਨਗਰ ਨਿਗਮ ਨੂੰ 200 ਕਰੋੜ ਵੱਖ ਤੋਂ ਚਾਹੀਦੇ ਹਨ। ਜੋ ਪ੍ਰਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ, ਉਸ 'ਚ ਇਸ ਰਿਪੇਅਰ ਦਾ ਵੀ ਜ਼ਿਕਰ ਕੀਤਾ ਗਿਆ ਹੈ, ਕਿਉਂਕਿ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਲਈ ਇਹ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ।

ਕੋਟਸ)----ਫਰਾਂਸ ਸਰਕਾਰ ਤੋਂ ਲਿਆ ਗਿਆ ਕਰਜ਼ਾ ਵਾਪਸ ਕੌਣ ਮੋੜੇਗਾ, ਇਸ ਮਾਮਲੇ ਨੂੰ ਇਸ ਮਹੀਨੇ ਹੋਣ ਵਾਲੀ ਸਦਨ ਦੀ ਬੈਠਕ 'ਚ ਨਜਿੱਠ ਲਿਆ ਜਾਵੇਗਾ। - ਕੇਕੇ ਯਾਦਵ, ਕਮਿਸ਼ਨਰ, ਨਗਰ ਨਿਗਮ।