ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਰਸਤੇ ਦੇਸ਼ ਦੀ ਰਾਜਨੀਤੀ ਵਿਚ ਐਂਟਰੀ ਕਰਨ ਵਾਲੀ ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਦੇ ਲਖਨਊ ਰੋਡ ਸ਼ੋਅ ਦੇ ਬਹਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੱਕੀ ਬੱਸ ਚਰਚਾ ਵਿਚ ਆ ਗਈ ਹੈ। ਸੋਮਵਾਰ ਨੂੰ ਲਖਨਊ 'ਚ ਪਿ੍ਅੰਕਾ ਨੇ ਰੋਡ ਸ਼ੋਅ ਲਈ ਜਿਸ ਬੱਸ ਦੀ ਵਰਤੋਂ ਕੀਤੀ, ਉਸ ਨੂੰ ਕੈਪਟਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਸ਼ੇਸ਼ ਤੌਰ 'ਤੇ ਬਣਵਾਇਆ ਸੀ। ਇਸੇ ਬੱਸ ਰਾਹੀਂ ਪ੍ਚਾਰ ਕਰ ਕੇ ਕੈਪਟਨ ਦਸ ਸਾਲ ਬਾਅਦ ਸੱਤਾ ਵਿਚ ਪਰਤੇ ਸਨ। ਉਹ ਇਸ ਬੱਸ ਨੂੰ ਆਪਣੇ ਲਈ ਲੱਕੀ ਮੰਨਦੇ ਹਨ। ਹੁਣ ਇਹ ਬੱਸ ਪਿ੍ਅੰਕਾ ਗਾਂਧੀ ਨੂੰ ਉੱਤਰ ਪ੍ਦੇਸ਼ 'ਚ ਪ੍ਚਾਰ ਲਈ ਦਿੱਤੀ ਗਈ ਹੈ। ਉਹ ਲਗਾਤਾਰ ਤਿੰਨ ਦਿਨਾਂ ਤਕ ਵਰਕਰਾਂ ਨੂੰ ਮਿਲੇਗੀ। ਇਸ ਦੌਰਾਨ ਹੋਣ ਵਾਲੇ ਰੋਡ ਸ਼ੋਅ 'ਚ ਇਸੇ ਬੱਸ ਦੀ ਵਰਤੋਂ ਹੋਵੇਗੀ। ਇਹ ਬੱਸ ਵਿਸ਼ੇਸ਼ ਤੌਰ 'ਤੇ ਪ੍ਚਾਰ ਲਈ ਭੇਜੀ ਗਈ ਹੈ। ਮਾਰਚ 2017 'ਚ ਕਾਂਗਰਸ ਨੂੰ ਰਾਜ ਦੀਆਂ 117 'ਚੋਂ 77 ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਥੇ ਹੋਈ ਉਪ ਚੋਣ ਵਿਚ ਵੀ ਇਸੇ ਬੱਸ ਨੂੰ ਪ੍ਚਾਰ ਲਈ ਵਰਤਿਆ ਗਿਆ ਸੀ। ਕਾਂਗਰਸ ਪ੍ਧਾਨ ਸੁਨੀਲ ਜਾਖੜ ਇੱਥੇ ਰਿਕਾਰਡ ਵੋਟਾਂ ਨਾਲ ਜਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ 'ਤੇ ਇਸ ਬੱਸ ਦੀ ਪ੍ਚਾਰ ਲਈ ਵਰਤੋਂ ਕਰਦੇ ਰਹੇ ਹਨ।

ਹੁਣ ਚਰਚਾ ਹੈ ਕਿ ਕੀ ਇਹ ਬੱਸ ਕਾਂਗਰਸ ਲਈ ਉੱਤਰ ਪ੍ਦੇਸ਼ ਵਿਚ ਵੀ ਓਨੀ ਹੀ ਕਿਸਮਤ ਵਾਲੀ ਰਹੇਗੀ। ਇਸ ਬੱਸ ਨੂੰ ਪ੍ਚਾਰ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਵਿਚ ਹਾਈਡ੍ੌਲਿਕ ਸੀਟ ਹੈ, ਜੋ ਛੱਤ ਦੇ ਖੁੱਲ੍ਹਣ 'ਤੇ ਬਾਹਰ ਆ ਜਾਂਦੀ ਹੈ। ਇੱਥੇ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਸੰਬੋਧਨ ਕਰਦੇ ਰਹੇ ਹਨ। ਕੈਪਟਨ ਦੇ ਪ੍ਚਾਰ ਦੌਰਾਨ ਖਿੱਚ ਦਾ ਕੇਂਦਰ ਰਹੀ ਸੀ।